Breaking News
Home / ਭਾਰਤ / ਮਦਰਾਸ ਹਾਈਕੋਰਟ ਨੇ ਕਿਰਨ ਬੇਦੀ ਨੂੰ ਦਿੱਤਾ ਝਟਕਾ

ਮਦਰਾਸ ਹਾਈਕੋਰਟ ਨੇ ਕਿਰਨ ਬੇਦੀ ਨੂੰ ਦਿੱਤਾ ਝਟਕਾ

ਕਿਰਨ ਬੇਦੀ ਨੂੰ ਪੁਡੂਚੇਰੀ ਸਰਕਾਰ ਦੇ ਰੋਜ਼ਾਨਾ ਦੇ ਕੰਮਾਂ ‘ਚ ਦਖਲ ਦੇਣ ਦਾ ਨਹੀਂ ਹੈ ਅਧਿਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੁਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੂੰ ਮਦਰਾਸ ਹਾਈਕੋਰਟ ਨੇ ਝਟਕਾ ਦਿੱਤਾ ਹੈ।
ਹਾਈਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਹੈ ਕਿ ਕਿਰਨ ਬੇਦੀ ਕੋਲ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਵਿਚ ਦਖ਼ਲ-ਅੰਦਾਜ਼ੀ ਕਰਨ ਦੀ ਸ਼ਕਤੀ ਨਹੀਂ ਹੈ। ਧਿਆਨ ਰਹੇ ਕਿ ਕਈ ਦਿਨਾਂ ਤੋਂ ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਵਾਮੀ ਅਤੇ ਉਪ ਰਾਜਪਾਲ ਕਿਰਨ ਬੇਦੀ ਵਿਚਾਲੇ ਸਿਆਸੀ ਘਮਸਾਣ ਮਚਿਆ ਹੋਇਆ ਹੈ। ਮੁੱਖ ਮੰਤਰੀ ਨੇ ਉਪ ਰਾਜਪਾਲ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਾਂਗ ਫਾਈਲਾਂ ਪਾਸ ਨਾ ਕਰਨ ਦਾ ਦੋਸ਼ ਲਾਇਆ ਹੈ। ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਉਪ ਰਾਜਪਾਲ ਬੇਦੀ ਹੁਣ ਪੁਡੂਚੇਰੀ ਸਰਕਾਰ ਤੋਂ ਕਿਸੇ ਵੀ ਫਾਈਲ ਦੇ ਬਾਰੇ ਵਿਚ ਪੁੱਛ ਨਹੀਂ ਸਕਦੀ। ਨਾ ਤਾਂ ਉਹ ਸਰਕਾਰ ਅਤੇ ਨਾ ਹੀ ਸਰਕਾਰ ਦੇ ਵਾਂਗ ਕੋਈ ਹੁਕਮ ਜਾਰੀ ਕਰ ਸਕੇਗੀ।

Check Also

ਈਡੀ ਨੇ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕਰਕੇ ਕੇਜਰੀਵਾਲ ਦੀ ਗਿ੍ਰਫ਼ਤਾਰੀ ਨੂੰ ਦੱਸਿਆ ਸਹੀ

ਕਿਹਾ : ਸਬੂਤਾਂ ਤੋਂ ਪਤਾ ਚਲਦਾ ਹੈ ਕਿ ਸ਼ਰਾਬ ਘੋਟਾਲੇ ’ਚ ਕੇਜਰੀਵਾਲ ਦਾ ਵੀ ਹੈ …