ਨਵੀਂ ਦਿੱਲੀ/ਬਿਊਰੋ ਨਿਊਜ਼
ਇਸਲਾਮਿਕ ਸਟੇਟ (ਆਈ.ਐਸ.) ਦੀ ਭਾਵੇਂ ਭਾਰਤ ਵਿੱਚ ਕਾਫੀ ਹਲਚਲ ਨਹੀਂ ਹੈ ਪਰ ਇਸ ਦੇ ਸਿਧਾਂਤ ਇੱਥੋਂ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਖੁਫੀਆ ਏਜੰਸੀਆਂ ਦੀ ਰਿਪੋਰਟ ਅਨੁਸਾਰ 500 ਦੇ ਕਰੀਬ ਭਾਰਤੀ ਆਈ.ਐਸ. ਨਾਲ ਜੁੜ ਚੁੱਕੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਹਨ। ਖ਼ੁਫ਼ੀਆ ਏਜੰਸੀਆਂ ਅਨੁਸਾਰ ਕਈ ਭਾਰਤੀ ਸੀਰੀਆ ਤੇ ਇਰਾਕ ਜਾਣ ਦੀ ਫ਼ਿਰਾਕ ਵਿੱਚ ਹਨ। ਖ਼ੁਫ਼ੀਆ ਏਜੰਸੀਆਂ ਮੁਤਾਬਕ ਇਹ ਨੌਜਵਾਨ ਬਦਲੇ ਦੀ ਭਾਵਨਾ ਨਾਲ ਆਈ.ਐਸ. ਵੱਲ ਨਹੀਂ ਜਾ ਰਹੇ ਸਗੋਂ ਖ਼ਲੀਫ਼ਾ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਇਸ ਸੰਗਠਨ ਨਾਲ ਜੁੜੇ ਰਹੇ ਹਨ।
ਸਰਕਾਰ ਦਾ ਦਾਅਵਾ ਹੈ ਕਿ ਭਾਰਤੀ ਮੁਸਲਮਾਨਾਂ ਵਿੱਚ ਆਈਐਸ ਦਾ ਕੋਈ ਜ਼ਿਆਦਾ ਅਸਰ ਨਹੀਂ ਹੈ। ਖ਼ੁਫ਼ੀਆ ਏਜੰਸੀਆਂ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਜੋ ਨੌਜਵਾਨ ਜੈਸ਼-ਏ-ਮੁਹੰਮਦ, ਇੰਡੀਅਨ ਮੁਜ਼ਾਹਦੀਨ, ਲਸ਼ਕਰ-ਏ-ਤੋਇਬਾ, ਹਿਜ਼ਬੁਲ ਮੁਜ਼ਾਹਦੀਨ ਤੇ ਦੂਜੇ ਅੱਤਵਾਦੀ ਸੰਗਠਨਾਂ ਦੇ ਅਸਰ ਵਿੱਚ ਸਨ, ਉਹ ਹੁਣ ਆਈਐਸ ਨਾਲ ਜਾਣਾ ਚਾਹੁੰਦੇ ਹਨ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …