Breaking News
Home / ਭਾਰਤ / ਪਾਕਿ ‘ਚ ਲਾਪਤਾ ਹੋਏ ਸੂਫੀ ਮੌਲਵੀ ਦਿੱਲੀ ਪਹੁੰਚੇ

ਪਾਕਿ ‘ਚ ਲਾਪਤਾ ਹੋਏ ਸੂਫੀ ਮੌਲਵੀ ਦਿੱਲੀ ਪਹੁੰਚੇ

ਪਾਕਿਸਤਾਨੀ ਅਖਬਾਰ ‘ਤੇ ਲਾਇਆ ਰਾਅ ਦੇ ਏਜੰਟ ਕਹਿਣ ਦਾ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਪਿਛਲੇ ਦਿਨੀਂ ਲਾਪਤੇ ਹੋਏ ਦਿੱਲੀ ਦੇ ਮਸ਼ਹੂਰ ਹਜ਼ਰਤ ਨਿਜਾਮੂਦੀਨ ਔਲੀਆ ਦਰਵਾਹ ਦੇ ਦੋ ਸੂਫੀ ਮੌਲਵੀ ਸੈਯਦ ਆਸਿਫ ਨਿਜਾਮੀ ਅਤੇ ਨਾਜਿਮ ਅਲੀ ਨਿਜਾਮੀ ਅੱਜ ਭਾਰਤ ਵਾਪਸ ਪਹੁੰਚ ਗਏ ਹਨ। ਦਿੱਲੀ ਵਿਚ ਪਹੁੰਚਣ ਤੋਂ ਬਾਅਦ ਦੋਵੇਂ ਸੂਫੀ ਮੌਲਵੀਆਂ ਨੇ ਜੋ ਕੁਝ ਵੀ ਹੋਇਆ, ਉਸ ਲਈ ਇਕ ਪਾਕਿਸਤਾਨੀ ਅਖਬਾਰ ਨੂੰ ਜ਼ਿੰਮੇਵਾਰ ਦੱਸਿਆ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਅਖਬਾਰ ਨੇ ਆਪਣੀ ਰਿਪੋਰਟ ਵਿਚ ਆਰੋਪ ਲਾਇਆ ਕਿ ਦੋਵੇਂ ਮੌਲਵੀ ਭਾਰਤੀ ਖੁਫੀਆ ਏਜੰਸੀ ਰਾਅ ਲਈ ਕੰਮ ਕਰਦੇ ਹਨ। ਦੋਵੇਂ ਸੂਫੀ ਮੌਲਵੀਆਂ ਨੇ ਕਿਹਾ ਕਿ ਅਖਬਾਰ ਦੀ ਰਿਪੋਰਟ ਦੇ ਅਧਾਰ ‘ਤੇ ਪਾਕਿਸਤਾਨੀ ਏਜੰਸੀਆਂ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਸੀ। ਦੇਸ਼ ਪਰਤਣ ਤੋਂ ਬਾਅਦ ਦੋਵੇਂ ਮੌਲਵੀਆਂ ਨੇ ਭਾਰਤ ਸਰਕਾਰ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਹੈ। ਚੇਤੇ ਰਹੇ ਕਿ ਇਹ ਦੋਵੇਂ ਮੌਲਵੀ 8 ਮਾਰਚ ਨੂੰ ਲਾਹੌਰ ਗਏ ਸਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਮਾਮਲੇ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਤਰਾਜ ਅਜ਼ੀਜ ਕੋਲ ਉਠਾਇਆ ਸੀ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …