Breaking News
Home / ਦੁਨੀਆ / ਚੀਨ ਦੀ ‘ਹਮ ਦੋ-ਹਮਾਰੇ ਦੋ’ ਵਾਲੀ ਨੀਤੀ ਨੂੰ ਮੱਠਾ ਹੁੰਗਾਰਾ

ਚੀਨ ਦੀ ‘ਹਮ ਦੋ-ਹਮਾਰੇ ਦੋ’ ਵਾਲੀ ਨੀਤੀ ਨੂੰ ਮੱਠਾ ਹੁੰਗਾਰਾ

logo-2-1-300x105-3-300x10560 ਫੀਸਦੀ ਨੌਕਰੀ ਪੇਸ਼ਾ ਔਰਤਾਂ ਨਹੀਂ ਚਾਹੁੰਦੀਆਂ ਦੂਜਾ ਬੱਚਾ
ਪੇਇਚਿੰਗ/ਬਿਊਰੋ ਨਿਊਜ਼
ਜਨ ਸੰਖਿਆ ਦੇ ਡੂੰਘੇ ਹੋ ਰਹੇ ਸੰਕਟ ਦੇ ਟਾਕਰੇ ਲਈ ਚੀਨ ਵੱਲੋਂ ਬਣਾਈ ਗਈ ਦੋ ਬੱਚਿਆਂ ਵਾਲੀ ਨੀਤੀ ਨੂੰ ਮੱਠਾ ਹੁੰਗਾਰਾ ਮਿਲਿਆ ਹੈ। ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲੇ ਮੁਲਕ ਦੀਆਂ 60 ਫ਼ੀਸਦੀ ਕੰਮ-ਕਾਜੀ ਮਾਵਾਂ ਦਾ ਕਹਿਣਾ ਹੈ ਕਿ ਉਹ ਦੂਜਾ ਬੱਚਾ ਨਹੀਂ ਜੰਮਣਾ ਚਾਹੁੰਦੀਆਂ। ਚੀਨ ਦੀ ਭਰਤੀ ਵਾਲੀ ਵੈੱਬਸਾਈਟ ਜ਼ਾਓਪਿਨ ਡਾਟ ਕਾਮ ਵੱਲੋਂ ਕੌਮਾਂਤਰੀ ਮਾਂ ਦਿਵਸ ਮੌਕੇ ਜਾਰੀ ਕੀਤੀ ਗਈ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਅਖ਼ਬਾਰ ‘ਚਾਈਨਾ ਡੇਲੀ’ ਨੇ ਇਸ ਰਿਪੋਰਟ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਿਹੜੀਆਂ 29.39 ਫ਼ੀਸਦੀ ਔਰਤਾਂ ਦੇ ਹਾਲੇ ਇਕ ਵੀ ਬੱਚਾ ਨਹੀਂ ਜੰਮਿਆ ਹੈ। ਉਨ੍ਹਾਂ ਵਿੱਚੋਂ 20.48 ਫ਼ੀਸਦੀ ਨੇ ਕਿਹਾ ਹੈ ਕਿ ਉਹ ਬੱਚਾ ਹੀ ਨਹੀਂ ਚਾਹੁੰਦੀਆਂ।
ਇਸ ਵੈੱਬਸਾਈਟ ਨੇ 14,290 ਕੰਮ-ਕਾਜੀ ਔਰਤਾਂ ਉਤੇ ਸਰਵੇਖਣ ਕੀਤਾ ਹੈ। ਇਸ ਦੌਰਾਨ ਔਰਤਾਂ ਨੂੰ ਉਨ੍ਹਾਂ ਦੇ ਕੰਮ, ਜ਼ਿੰਦਗੀ ਤੇ ਪਸੰਦ ਬਾਰੇ ਸਵਾਲ ਪੁੱਛੇ ਗਏ। ਬੱਚੇ ਨਾ ਪੈਦਾ ਕਰਨ ਵਾਲੇ ਸਵਾਲ ਦੇ ਜਵਾਬ ਵਿੱਚ 56 ਫ਼ੀਸਦ ਤੋ ਵੱਧ ਬੀਬੀਆਂ ਨੇ ਇਸ ਲਈ ਬੱਚਿਆਂ ਦੇ ਪਾਲਣ-ਪੋਸ਼ਣ ‘ਤੇ ਆਉਣ ਵਾਲੇ ਖਰਚ ਨੂੰ ਕਾਰਨ ਦੱਸਿਆ ਹੈ। ਦੂਜਾ ਕਾਰਨ ਬੱਚਿਆਂ ਲਈ ਲੋੜੀਂਦਾ ਸਮਾਂ ਤੇ ਊਰਜਾ ਦੀ ਘਾਟ। ਬੱਚੇ ਨਾ ਜੰਮਣ ਪਿਛਲੇ ਕਾਰਨਾਂ ਵਿਚ ਨੌਕਰੀ ਖੁੱਸਣ ਦਾ ਡਰ, ਬੱਚਾ ਪੈਦਾ ਕਰਨ ਦਾ ਦਰਦ ਅਤੇ ਵਿਆਹ ਦੇ ਟਿਕਣ ਦੀ ਬੇਯਕੀਨੀ ਵੀ ਸ਼ਾਮਲ ਹੈ। 70 ਫ਼ੀਸਦੀ ਤੋਂ ਵੱਧ ਔਰਤਾਂ ਨੇ ਦੱਸਿਆ ਕਿ ਉਹ ਬੱਚਾ ਪੈਦਾ ਕਰਨ ਲਈ ਨੌਕਰੀ ਛੱਡਣ ਬਾਰੇ ਨਹੀਂ ਸੋਚ ਸਕਦੀਆਂ।
ਜ਼ਾਓਪਿਨ ਦੇ ਸੀਨੀਅਰ ਸਲਾਹਕਾਰ ਵਾਂਗ ਯਿਕਸਿਨ ਨੇ ਕਿਹਾ ਕਿ ਜ਼ਿਆਦਾਤਰ ਨੌਕਰੀ-ਪੇਸ਼ਾ ਔਰਤਾਂ ਸੋਚਦੀਆਂ ਹਨ ਕਿ ਇਕੱਲੇ ਪਤੀ ਦੀ ਆਮਦਨ ਨਾਲ ਘਰ ਚਲਾਉਣਾ ਅਸੰਭਵ ਹੈ। ਇਸ ਲਈ ਔਰਤਾਂ ਦੇ ਜ਼ਿੰਦਗੀ ਦੇ ਆਪਣੇ ਚਾਅ ਤੇ ਸੁਪਨੇ ਵੀ ਜ਼ਿੰਮੇਵਾਰ ਹਨ। ਜਾਣਕਾਰੀ ਮੁਤਾਬਕ 1.35 ਅਰਬ ਆਬਾਦੀ ਵਾਲੇ ਮੁਲਕ ਦੇ 25.2 ਫ਼ੀਸਦ ਲੋਕ ਬੁਢਾਪੇ ਵੱਲ ਵਧ ਰਹੇ ਹਨ, ਜਿਸ ਨਾਲ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਲਈ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …