ਨਾਗਪਟੀਨਮ (ਤਾਮਿਲਨਾਡੂ)/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਕਮਲਾ ਹੈਰਿਸ ਦੇ ਅਮਰੀਕਾ ਦੀ ਉੱਪ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਸਹੁੰ ਚੁੱਕਣ ਸਮੇਂ ਉਨ੍ਹਾਂ ਦੇ ਨਾਨਕੇ ਪਿੰਡ ‘ਚ ਜਸ਼ਨ ਦਾ ਮਾਹੌਲ ਸੀ। ਕਮਲਾ ਹੈਰਿਸ ਦੇ ਨਾਨਾ ਤਾਮਿਲਨਾਡੂ ਦੇ ਤੁਲਾਸੇਤੀਰਾਪੁਰਮ ਪਿੰਡ ਅਤੇ ਨਾਨੀ ਪੇਂਗਾਨਾਡੂ ਪਿੰਡ ਦੇ ਰਹਿਣ ਵਾਲੇ ਸਨ। ਇਸ ਮੌਕੇ ਦੋਵੇਂ ਥਾਈਂ ਤਿਉਹਾਰ ਵਰਗਾ ਮਾਹੌਲ ਸੀ। ਸਥਾਨਕ ਲੋਕਾਂ ਨੇ ਖੁਸ਼ੀ ‘ਚ ਮਠਿਆਈਆਂ ਵੰਡੀਆਂ ਅਤੇ ਪਟਾਕੇ ਚਲਾਏ। ਜਗ੍ਹਾ-ਜਗ੍ਹਾ ਕਮਲਾ ਹੈਰਿਸ ਦੀ ਤਸਵੀਰ ਵਾਲੇ ਪੋਸਟਰ ਲਗਾਏ ਹੋਏ ਸਨ। ਕਮਲਾ ਹੈਰਿਸ ਨਾਲ ਉਸ ਦੇ ਦਿੱਲੀ ਰਹਿੰਦੇ ਮਾਮਾ ਗੋਪਾਲਨ ਬਾਲਾਚੰਦਰਨ ਵਲੋਂ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਗੱਲਬਾਤ ਕੀਤੀ ਗਈ ਤੇ ਉਸ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਕਮਲਾ ਤੁਸੀ ਦੂਜਿਆਂ ਤੋਂ ਪ੍ਰੇਸ਼ਾਨ ਹੋਏ ਬਿਨਾਂ ਜੋ ਕਰਦੇ ਹੋ ਉਸ ਨੂੰ ਕਰਨਾ ਜਾਰੀ ਰੱਖੋ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …