ਵਿਦਿਆਰਥੀਆਂ ਨੂੰ ਹੁਣ ਹਫਤੇ ’ਹ ਇਕ ਦਿਨ ਮਿਲੇਗੀ ਖੀਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮਿਡ ਡੇਅ ਮੀਲ ਦੇ ਮੈਨਿਊ ਵਿਚ ਬਦਲਾਅ ਕੀਤਾ ਹੈ। ਹੁਣ ਇਸ ਵਿਚ ਦਾਲ ਮਾਂਹ-ਚਨਾ ਨੂੰੂ ਸ਼ਾਮਲ ਕੀਤਾ ਗਿਆ ਹੈ। ਇਸੇ ਦੌਰਾਨ ਹਫਤੇ ਵਿਚ ਇਕ ਦਿਨ ਵਿਦਿਆਰਥੀਆਂ ਨੂੰ ਖੀਰ ਵੀ ਪਰੋਸੀ ਜਾਇਆ ਕਰੇਗੀ। ਸਕੂਲਾਂ ਵਿਚ ਹੋਈਆਂ ਛੁੱਟੀਆਂ ਤੋਂ ਬਾਅਦ ਇਹ ਮੈਨਿਊ 1 ਜੁਲਾਈ ਤੋਂ ਲਾਗੂ ਹੋ ਜਾਵੇਗਾ। ਸਕੂਲ ਪ੍ਰਬੰਧਨ ਕਮੇਟੀਆਂ ਵਲੋਂ ਖਾਣੇ ਦੀ ਸ਼ੁੱਧਤਾ ਦਾ ਧਿਆਨ ਰੱਖਿਆ ਜਾਵੇਗਾ ਅਤੇ ਖਾਣੇ ਦੀ ਜਾਂਚ ਵੀ ਕੀਤੀ ਜਾਇਆ ਕਰੇਗੀ। ਇਸਦੇ ਲਈ ਵਿਭਾਗ ਵਲੋਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਮੌਸਮੀ ਫਲ ਵੀ ਦਿੱਤਾ ਜਾਇਆ ਕਰੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਦਿਆਰਥੀਆਂ ਨੂੰ ਤਾਜ਼ਾ ਅਤੇ ਗਰਮਾ ਗਰਮ ਖਾਣਾ ਪਰੋਸਿਆ ਜਾਇਆ ਕਰੇਗਾ। ਧਿਆਨ ਰਹੇ ਕਿ ਪੰਜਾਬ ਵਿਚ 19 ਹਜ਼ਾਰ ਤੋਂ ਜ਼ਿਆਦਾ ਸਰਕਾਰੀ ਸਕੂਲ ਅਤੇ ਇਨ੍ਹਾਂ ਸਾਰੇ ਸਕੂਲਾਂ ਵਿਚ ਮਿਡ ਡੇਅ ਮੀਲ ਤਹਿਤ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ।