21.7 C
Toronto
Saturday, August 15, 2026
spot_img
Homeਪੰਜਾਬਬਾਦਲਾਂ ਨੇ ਫਿਰ ਵਧਾਇਆ ਟੌਹੜਿਆਂ ਨਾਲ ਸਿਆਸੀ ਮਿਲਾਪ

ਬਾਦਲਾਂ ਨੇ ਫਿਰ ਵਧਾਇਆ ਟੌਹੜਿਆਂ ਨਾਲ ਸਿਆਸੀ ਮਿਲਾਪ

ਬਾਦਲਾਂ ਨੇ ਫਿਰ ਵਧਾਇਆ ਟੌਹੜਿਆਂ ਨਾਲ ਸਿਆਸੀ ਮਿਲਾਪਹਰਮੇਲ ਸਿੰਘ ਟੌਹੜਾ ਨੂੰ ਬਣਾਇਆ ਸੀਨੀਅਰ ਮੀਤ ਪ੍ਰਧਾਨ
ਪਟਿਆਲਾ/ਬਿਊਰੋ ਨਿਊਜ਼
ਬਾਦਲਕਿਆਂ ਤੇ ਟੌਹੜਿਆਂ ਦਾ ਸਿਆਸੀ ਮਿਲਾਪ ਇੱਕ ਵਾਰ ਫਿਰ ਪੀਢਾ ਹੋਣ ਲੱਗਾ ਹੈ।
ਪਾਰਟੀ ਦੇ ਐਲਾਨੇ ਨਵੇਂ ਜਥੇਬੰਦਕ ਢਾਂਚੇ ਵਿੱਚ ਪੰਥ ਰਤਨ ਸਵ.ਜਥੇਦਾਰ ਗੁਰਚਰਨ ਸਿੰਘ ਟੌਹੜਾ ਪਰਿਵਾਰ ਦੇ ਮੁਖੀ ਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਮੁੜ ਸੌਂਪਿਆ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੌਹੜਾ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਦਿਆਂ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਸੀ, ਅਜਿਹੇ ਵਿਚ ਦਹਾਕਿਆਂ ਤੋਂ ਬਾਦਲਾਂ ਤੇ ਟੌਹੜਿਆਂ ਦੀ ਸਿਆਸੀ ਸਾਂਝ ਨੂੰ ਵੱਡੀ ਸੱਟ ਵੱਜੀ ਸੀ। ਪ੍ਰੰਤੂ ਹੁਣ ਦੁਬਾਰਾ ਦੋਵੇਂ ਉਘੇ ਸਿਆਸੀ ਪਰਿਵਾਰ ਰਾਜਸੀ ਪੱਖ ਤੋਂ ਫਿਰ ਘਿਉ ਖਿਚੜੀ ਹੁੰਦੇ ਵਿਖਾਈ ਦੇ ਰਹੇ ਹਨ। ਪਿਛਲੇ ਸਾਲ ਰਲੇਵੇਂ ਮਗਰੋਂ ਵੀ ਭਾਵੇਂ ਪਾਰਟੀ ਪ੍ਰਧਾਨ ਨੇ ਸਾਬਕਾ ਮੰਤਰੀ ਟੌਹੜਾ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜਿਆ ਸੀ, ਪ੍ਰੰਤੂ ਹੁਣ ਉਘੇ ਤੇ ਘਾਗ ਅਕਾਲੀ ਆਗੂਆਂ ਦੀ ਸੀਨੀਅਰ ਮੀਤ ਪ੍ਰਧਾਨਾਂ ਵਾਲੀ ਸੂਚੀ ਵਿਚ ਮੁੜ ਟੌਹੜਾ ਨੂੰ ਥਾਂ ਦੇ ਕੇ ਇੱਕ ਤਰ੍ਹਾਂ ਸਮੁੱਚੇ ਪਟਿਆਲਾ ਜ਼ਿਲ੍ਹੇ ਵਿਚੋਂ ਵਕਾਰੀ ਅਹੁਦਾ ਦਿੱਤਾ ਹੈ।

RELATED ARTICLES
POPULAR POSTS