-8.8 C
Toronto
Tuesday, January 20, 2026
spot_img
Homeਪੰਜਾਬਆਸਟ੍ਰੇਲੀਆ 'ਚ ਕਤਲ ਹੋਏ ਮਨਮੀਤ ਅਲੀਸ਼ੇਰ ਦੇ ਜੱਦੀ ਪਿੰਡ ਅਲੀਸ਼ੇਰ ਪਹੁੰਚੀ ਬ੍ਰਿਸਬੇਨ...

ਆਸਟ੍ਰੇਲੀਆ ‘ਚ ਕਤਲ ਹੋਏ ਮਨਮੀਤ ਅਲੀਸ਼ੇਰ ਦੇ ਜੱਦੀ ਪਿੰਡ ਅਲੀਸ਼ੇਰ ਪਹੁੰਚੀ ਬ੍ਰਿਸਬੇਨ ਦੀ ਮੇਅਰ ਏਂਜਲਾ ਓਵਨ

ਮਨਮੀਤ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਸੰਗਰੂਰ/ਬਿਊਰੋ ਨਿਊਜ਼
ਆਸਟ੍ਰੇਲੀਆ ਵਿਚ ਮਨਮੀਤ ਅਲੀਸ਼ੇਰ ਦੇ ਕਤਲ ਹੋਏ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਅੱਜ ਆਸਟ੍ਰੇਲੀਆ ਦੇ ਬ੍ਰਿਸਬੇਨ ਦੀ ਮੇਅਰ ਏਂਜਲਾ ਓਵਨ ਮਨਮੀਤ ਦੇ ਜੱਦੀ ਪਿੰਡ ਅਲੀਸ਼ੇਰ ਜ਼ਿਲ੍ਹਾ ਸੰਗਰੂਰ ਪਹੁੰਚੀ। ਉਨ੍ਹਾਂ ਇੱਥੇ ਮਨਮੀਤ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਤੇ ਹੋਰਾਂ ਪੰਜਾਬੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਵਾਅਦਾ ਵੀ ਕੀਤਾ।
ਮੇਅਰ ਦੇ ਨਾਲ ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਅਗਵਾਈ ਕਰਦੀ ਗੁਰਪ੍ਰੀਤ ਪਿੰਕੀ ਸੀ। ਇਸ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਪਹੁੰਚੇ। ਏਂਜਲਾ ਓਵਨ ਨੇ ਮਨਮੀਤ ਦੇ ਕਤਲ ਬਾਰੇ ਕੋਈ ਟਿੱਪਣੀ ਕਰਨ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਇਹ ਮਾਮਲਾ ਆਸਟ੍ਰੇਲੀਆ ਅਦਾਲਤ ਵਿੱਚ ਵਿਚਾਰ ਅਧੀਨ ਹੈ।

RELATED ARTICLES
POPULAR POSTS