19.9 C
Toronto
Thursday, August 27, 2026
spot_img
Homeਪੰਜਾਬਪਾਕਿਸਤਾਨ ਨੇ 147 ਭਾਰਤੀ ਮਛੇਰੇ ਕੀਤੇ ਰਿਹਾਅ

ਪਾਕਿਸਤਾਨ ਨੇ 147 ਭਾਰਤੀ ਮਛੇਰੇ ਕੀਤੇ ਰਿਹਾਅ

ਪਾਕਿਸਤਾਨ ਨੇ 147 ਭਾਰਤੀ ਮਛੇਰੇ ਕੀਤੇ ਰਿਹਾਅਰਿਹਾਅ ਕੀਤੇ ਗਏ ਸਾਰੇ ਮਛੇਰੇ ਗੁਜਰਾਤ ਨਾਲ ਸਬੰਧਤ
ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਸਰਕਾਰ ਵੱਲੋਂ ਰਿਹਾਅ ਕੀਤੇ ਗਏ 147 ਭਾਰਤੀ ਮਛੇਰੇ ਅੱਜ ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜੇ। ਕਰਾਚੀ ਦੀ ਲਾਂਡੀ ਜੇਲ੍ਹ ਵਿੱਚ ਬੰਦ ਇਨ੍ਹਾਂ ਮਛੇਰਿਆਂ ਨੂੰ ਲੰਘੇ ਕੱਲ੍ਹ ਰਿਹਾਅ ਕੀਤਾ ਗਿਆ ਸੀ ਜੋ ਅੱਜ ਦੇਰ ਸ਼ਾਮ ਆਪਣੇ ਵਤਨ ਪਰਤ ਆਏ। ਅਟਾਰੀ ਸਰਹੱਦ ‘ਤੇ ਪਾਕਿਸਤਾਨੀ ਰੇਂਜਰਜ਼ ਤੇ ਕਸਟਮ ਅਧਿਕਾਰੀਆਂ ਨੇ ਇਨ੍ਹਾਂ ਮਛੇਰਿਆਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ। ਭਾਰਤੀ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਸਾਰੀ ਕਾਗਜ਼ੀ ਕਾਰਵਾਈ ਕਰਨ ਮਗਰੋਂ ਅੰਮ੍ਰਿਤਸਰ ਸਥਿਤ ਰੈੱਡ ਕਰਾਸ ਭਵਨ ਭੇਜ ਦਿੱਤਾ ਜਾਵੇਗਾ। ਭਲਕੇ ਇਹ ਰੇਲ ਗੱਡੀ ਰਾਹੀਂ ਆਪਣੇ ਘਰਾਂ ਲਈ ਰਵਾਨਾ ਹੋਣਗੇ। ਰਿਹਾਅ ਕੀਤੇ ਗਏ ਸਾਰੇ ਭਾਰਤੀ ਮਛੇਰੇ ਗੁਜਰਾਤ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ।

RELATED ARTICLES
POPULAR POSTS