Home / ਪੰਜਾਬ / ਡੇਰਾ ਸਿਰਸਾ ‘ਚ ਪ੍ਰੇਮੀਆਂ ਨੂੰ ਨਿਪੁੰਸਕ ਬਣਾਉਣ ਵਾਲੇ ਡਾਕਟਰ ਨੂੰ ਅਦਾਲਤ ਨੇ ਭੇਜਿਆ 3 ਦਿਨ ਦੇ ਪੁਲਿਸ ਰਿਮਾਂਡ ‘ਤੇ

ਡੇਰਾ ਸਿਰਸਾ ‘ਚ ਪ੍ਰੇਮੀਆਂ ਨੂੰ ਨਿਪੁੰਸਕ ਬਣਾਉਣ ਵਾਲੇ ਡਾਕਟਰ ਨੂੰ ਅਦਾਲਤ ਨੇ ਭੇਜਿਆ 3 ਦਿਨ ਦੇ ਪੁਲਿਸ ਰਿਮਾਂਡ ‘ਤੇ

ਪੁਲਿਸ ਹੋਰ ਆਰੋਪੀਆਂ ਬਾਰੇ ਜਾਣਕਾਰੀ ਹਾਸਲ ਕਰੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਸੱਜਾ ਹੱਥ ਸਮਝੇ ਜਾਂਦੇ ਡਾ. ਮਹਿੰਦਰ ਇੰਸਾਂ ਨੂੰ ਪੰਚਕੂਲਾ ਅਦਾਲਤ ਨੇ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਿਸ ਰਿਮਾਂਡ ਦੌਰਾਨ ਮਹਿੰਦਰ ਇੰਸਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ। ਆਰੋਪੀ ਮਹਿੰਦਰ ਇੰਸਾਂ ਨੂੰ ਹਰਿਆਣਾ ਪੁਲਿਸ ਦੀ ਐਸ ਆਈ ਟੀ ਨੇ ਡੇਰਾ ਸਿਰਸਾ ਵਿਚੋਂ ਹੀ ਗ੍ਰਿਫਤਾਰ ਕੀਤਾ ਸੀ। ਡਾ. ਮਹਿੰਦਰ ਇੰਸਾਂ ‘ਤੇ ਡੇਰੇ ਵਿਚ ਪ੍ਰੇਮੀਆਂ ਨੂੰ ਅਪਰੇਸ਼ਨ ਕਰਕੇ ਨਿਪੁੰਸਕ ਬਣਾਉਣ ਦਾ ਆਰੋਪ ਹੈ। ਕਈ ਕਮਰਿਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਇਕ ਕਮਰੇ ਵਿਚ ਲੁਕੇ ਹੋਏ ਮਹਿੰਦਰ ਨੂੰ ਪੁਲਿਸ ਨੇ ਫੜਿਆ ਸੀ। ਪੁਲਿਸ ਮਹਿੰਦਰ ਇੰਸਾਂ ਕੋਲੋਂ ਅਦਿੱਤਿਆ ਇੰਸਾਂ ਅਤੇ ਹੋਰ ਆਰੋਪੀਆਂ ਬਾਰੇ ਵੀ ਜਾਣਕਾਰੀ ਹਾਸਲ ਕਰੇਗੀ।

Check Also

ਕਿਸਾਨ ਅੰਦੋਲਨ ਖਤਮ ਕਰਵਾਉਣ ਲਈ ਸਰਕਾਰ ਘੜ ਰਹੀ ਹੈ ਸਾਜਿਸ਼ : ਡੱਲੇਵਾਲ

ਕਿਸਾਨ ਵੀਰਾਂ ਨੂੰ ਅੰਦੋਲਨ ’ਚ ਡਟੇ ਰਹਿਣ ਦੀ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚੇ …