ਜੇਲ੍ਹ ‘ਚ ਮਿਲੇਗੀ ਰੋਜ਼ਾਨਾ 93 ਰੁਪਏ ਮਜ਼ਦੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਚਾਰਾ ਘੁਟਾਲੇ ਵਿੱਚ ਸੀਬੀਆਈ ਅਦਾਲਤ ਵੱਲੋਂ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਵਾਉਣ ਤੋਂ ਬਾਅਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੂੰ ਹਜਾਰੀਬਾਗ ਦੀ ਖੁੱਲ੍ਹੀ ਜੇਲ੍ਹ ਵਿਚ ਸ਼ਿਫਟ ਕੀਤਾ ਜਾਵੇਗਾ। ਇੱਥੇ ਉਹ ਜੇਲ੍ਹ ਵਿਚ ਮਾਲੀ ਦਾ ਕੰਮ ਕਰਨਗੇ। ਲਾਲੂ ਨੂੰ ਰੋਜ਼ਾਨਾ 93 ਰੁਪਏ ਮਜ਼ਦੂਰੀ ਕਰਨ ਦੇ ਮਿਲਿਆ ਕਰਨਗੇ।
ਚੇਤੇ ਰਹੇ ਕਿ ਵਿਸ਼ੇਸ਼ ਸੀਬੀਆਈ ਅਦਾਲਤ ਨੇ ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਵਿੱਚ ਸਾਢੇ ਤਿੰਨ ਸਾਲ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਹ ਸਜ਼ਾ 21 ਸਾਲ ਪਹਿਲਾਂ ਦਿਓਘਰ ਖ਼ਜ਼ਾਨੇ ਵਿਚੋਂ ਨਜਾਇਜ਼ ਢੰਗ ਨਾਲ 89.27 ਲੱਖ ਰੁਪਏ ਕਢਵਾਉਣ ਦੇ ਦੋਸ਼ ‘ਚ ਹੋਈ ਹੈ। ਲਾਲੂ ਨੂੰ ਆਈਪੀਸੀ ਤੇ ਪੀਸੀਏ ਤਹਿਤ ਪੰਜ-ਪੰਜ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਵਕੀਲ ਨੇ ਦੱਸਿਆ ਕਿ ਜੇਕਰ ਜੁਰਮਾਨਾ ਨਾ ਭਰਿਆ ਤਾਂ ਛੇ ਮਹੀਨੇ ਹੋਰ ਕੈਦ ਕੱਟਣੀ ਪਵੇਗੀ।
Check Also
ਕੈਲਾਸ਼ ਮਾਨਸਰੋਵਰ ਦੀ ਯਾਤਰਾ 30 ਜੂਨ ਤੋਂ ਹੋਵੇਗੀ ਸ਼ੁਰੂ
ਅਗਸਤ 2025 ਤੱਕ ਰਹੇਗੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਲਾਸ਼ ਮਾਨਸਰੋਵਰ ਯਾਤਰਾ 30 ਜੂਨ ਤੋਂ …