ਵਿਜੇ ਮਾਲਿਆ ਨੂੰ ਭਾਰਤ ਭੇਜੋ, ਉਸਦੀ ਜ਼ਿੰਦਗੀ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਬ੍ਰਿਟੇਨ ਦੀ ਅਦਾਲਤ ਨੂੰ ਕਹੇਗਾ ਕਿ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਭੇਜੋ ਅਤੇ ਅਤੇ ਇੱਥੇ ਉਸਦੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ ਹੋਵੇਗਾ। ਸੀਪੀਐਸ ਰਾਹੀਂ ਭਾਰਤ ਸਰਕਾਰ ਦਾ ਇਹ ਭਰੋਸਾ ਵੈਸਟ ਮਨਿਸਟਰ ਮੈਜਿਸਟ੍ਰੇਟ ਦੀ ਅਦਾਲਤ ਨੂੰ ਦਿੱਤਾ ਜਾਵੇਗਾ। ਸੀਪੀਐਸ ਭਾਰਤ ਸਰਕਾਰ ਵੱਲੋਂ ਕਿਸੇ ਨੂੰ ਹਿੰਦੋਸਤਾਨ ਲਿਆਉਣ ਲਈ ਪੱਖ ਰੱਖਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਲਿਆ ਨੂੰ ਆਰਥਰ ਰੋਡ ਜਾਂ ਤਿਹਾੜ ਜੇਲ੍ਹ ਵਿਚ ਵਿਚਾਰਾਧੀਨ ਕੈਦੀ ਵਾਂਗ ਰੱਖਿਆ ਜਾਵੇਗਾ।
ਹੋਮ ਮਨਿਸਟਰੀ ਦੇ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਹੋਮ ਸੈਕਟਰੀ ਰਾਜੀਵ ਗਾਬਾ ਦੀ ਪ੍ਰਧਾਨਗੀ ਵਿਚ ਹੋਈ ਬੈਠਕ ‘ਚ ਇਹ ਫੈਸਲਾ ਲਿਆ ਗਿਆ। ਇਸ ਬੈਠਕ ਵਿਚ ਵਿਦੇਸ਼ ਮੰਤਰਾਲੇ ਸਮੇਤ ਕਈ ਵਿਭਾਗਾਂ ਦੇ ਅਫਸਰਾਂ ਨੇ ਹਿੱਸਾ ਲਿਆ ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …