ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਪ੍ਰਚਾਰ ਵਿਚ ਪਰਮਜੀਤ ਸਿੰਘ ਸਰਨਾ ਲਈ ਸਥਿਤੀ ਹਾਸੋਹੀਣੀ ਬਣ ਗਈ। ਚੋਣ ਪ੍ਰਚਾਰ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਜੋ ਸੋਸ਼ਲ ਮੀਡੀਆ ਤੇ ਦਿੱਲੀ ਦੀਆਂ ਸੰਗਤਾਂ ਵਿਚ ਵੱਡਾ ਚਰਚਾ ਦਾ ਮੁੱਦਾ ਬਣ ਗਈ ਹੈ।
ਇਹ ਘਟਨਾ ਪਰਮਜੀਤ ਸਿੰਘ ਸਰਨਾ ਦੀ ਹਾਜ਼ਰੀ ਵਿਚ ਉਸ ਵੇਲੇ ਵਾਪਰੀ ਜਦੋਂ ਇੱਕ ਚੋਣ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਨੇ ਇਕੱਤਰ ਹੋਈਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬਾਲਟੀ ਉੱਤੇ ਮੋਹਰ ਲਾਉਣ। ਜਦਕਿ ਬਾਲਟੀ ਚੋਣ ਨਿਸ਼ਾਨ ਵਿਰੋਧੀ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦਾ ਹੈ। ਸਟੇਜ ‘ਤੇ ਹਾਜ਼ਰ ਕੁਝ ਵਿਅਕਤੀਆਂ ਨੇ ਸਟੇਜ ਸਕੱਤਰ ਵੱਲੋਂ ਕੀਤੀ ਅਪੀਲ ਤੇ ਬਾਲਟੀ ਦੇ ਹੱਕ ਵਿੱਚ ਤੁਰੰਤ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਣੇ ਆਰੰਭ ਕਰ ਦਿੱਤੇ। ਇਸ ਨੂੰ ਦੇਖਦਿਆਂ ਹੀ ਸਰਨਾ ਭਰਾਵਾਂ ਨੇ ਨੀਵੀ ਪਾ ਲਈ ਅਤੇ ਉਨ੍ਹਾਂ ਲਈ ਸਥਿਤੀ ਹਾਸੋਹੀਣੀ ਬਣ ਗਈ।
Home / ਭਾਰਤ / ਪਰਮਜੀਤ ਸਰਨਾ ਦੀ ઠਹਾਜ਼ਰੀ ਵਿਚ ਸਟੇਜ ਸਕੱਤਰ ਨੇ ਵਿਰੋਧੀ ਉਮੀਦਵਾਰ ਦੇ ਚੋਣ ਨਿਸ਼ਾਨ ਬਾਲਟੀ ‘ਤੇ ਮੋਹਰ ਲਾਉਣ ਦੀ ਕੀਤੀ ਅਪੀਲ ਸਰਨਾ ਭਰਾਵਾਂ ਦੀ ਸਥਿਤੀ ਬਣੀ ਹਾਸੋਹੀਣੀ
Check Also
ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ
ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …