Breaking News
Home / ਭਾਰਤ / ਨਾਂਹ-ਪੱਖੀ ਸਿਆਸਤ ਕਰ ਰਹੀ ਹੈ ਵਿਰੋਧੀ ਧਿਰ : ਨਰਿੰਦਰ ਮੋਦੀ

ਨਾਂਹ-ਪੱਖੀ ਸਿਆਸਤ ਕਰ ਰਹੀ ਹੈ ਵਿਰੋਧੀ ਧਿਰ : ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨੇ ‘ਭਾਰਤ ਛੱਡੋ’ ਅੰਦੋਲਨ ਦੇ ਹਵਾਲੇ ਨਾਲ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ‘ਤੇ ਨਾਂਹ-ਪੱਖੀ ਸਿਆਸਤ ਦਾ ਆਰੋਪ ਲਾਉਂਦਿਆਂ ਕਿਹਾ ਕਿ ਭਾਰਤ ਛੱਡੋ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਹੁਣ ਪੂਰਾ ਮੁਲਕ ‘ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਪਤਿਆਉਣ’ ਵਾਲੀ ਸਿਆਸਤ ਨੂੰ ਜੜ੍ਹੋਂ ਪੁੱਟਣ ਲਈ ‘ਭਾਰਤ ਛੱਡੋ’ ਦੀ ਵਕਾਲਤ ਕਰ ਰਿਹਾ ਹੈ। ਦੇਸ਼ ‘ਚ 508 ਰੇਲਵੇ ਸਟੇਸ਼ਨਾਂ ਦੀ ਨੁਹਾਰ ਬਦਲਣ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਨੀਂਹ ਪੱਥਰ ਰੱਖਣ ਮਗਰੋਂ ਆਪਣੇ ਸੰਬੋਧਨ ‘ਚ ਮੋਦੀ ਨੇ ਆਰੋਪ ਲਾਇਆ ਕਿ ਵਿਰੋਧੀ ਧਿਰ ਦਾ ਇਕ ਧੜਾ ਇਸ ਸਿਧਾਂਤ ‘ਤੇ ਕੰਮ ਕਰ ਰਿਹਾ ਹੈ ਕਿ ਨਾ ਤਾਂ ਉਹ ਕੰਮ ਕਰਨਗੇ ਅਤੇ ਨਾ ਹੀ ਕਿਸੇ ਹੋਰ ਨੂੰ ਕੰਮ ਕਰਨ ਦੇਣਗੇ। ‘ਅਸੀਂ ਦੇਸ਼ ਦੇ ਮੌਜੂਦਾ ਅਤੇ ਭਵਿੱਖ ਨੂੰ ਦੇਖਦਿਆਂ ਆਧੁਨਿਕ ਸੰਸਦ ਦਾ ਨਿਰਮਾਣ ਕੀਤਾ ਪਰ ਵਿਰੋਧੀ ਧਿਰ ਨੇ ਉਸ ਦਾ ਵੀ ਵਿਰੋਧ ਕੀਤਾ। ਅਸੀਂ ਕਰਤੱਵਯ ਪਥ ਵੀ ਵਿਕਸਤ ਕੀਤਾ ਤੇ ਉਸ ਦਾ ਵੀ ਵਿਰੋਧ ਹੋਇਆ।’
ਪ੍ਰਧਾਨ ਮੰਤਰੀ ਨੇ ਸਰਦਾਰ ਵੱਲਭਭਾਈ ਪਟੇਲ ਦੇ ਬੁੱਤ ‘ਸਟੈਚੂ ਆਫ਼ ਯੂਨਿਟੀ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਭਾਰਤੀਆਂ ਨੂੰ ਇਸ ‘ਤੇ ਮਾਣ ਹੈ ਪਰ ਕੁਝ ਪਾਰਟੀਆਂ ਨੂੰ ਚੋਣਾਂ ਦੌਰਾਨ ਹੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੀ ਯਾਦ ਆਉਂਦੀ ਹੈ ਅਤੇ ਉਨ੍ਹਾਂ ਦਾ ਕੋਈ ਵੀ ਵੱਡਾ ਆਗੂ ਪਟੇਲ ਦੇ ਬੁੱਤ ‘ਤੇ ਸ਼ਰਧਾਂਜਲੀ ਦੇਣ ਲਈ ਨਹੀਂ ਗਿਆ। ਮੋਦੀ ਨੇ ਕਿਹਾ, ”ਉਨ੍ਹਾਂ 70 ਸਾਲਾਂ ਤੱਕ ਸ਼ਹੀਦਾਂ ਲਈ ਕੋਈ ਜੰਗੀ ਯਾਦਗਾਰ ਨਹੀਂ ਬਣਾਈ ਪਰ ਜਦੋਂ ਅਸੀਂ ਇਸ ਦਾ ਨਿਰਮਾਣ ਕੀਤਾ ਤਾਂ ਉਨ੍ਹਾਂ ਨੂੰ ਵਿਰੋਧ ਕਰਨ ‘ਚ ਵੀ ਸ਼ਰਮ ਨਹੀਂ ਆਈ। ਅਸੀਂ ਨਾਂਹ-ਪੱਖੀ ਸਿਆਸਤ ਦੀ ਬਜਾਏ ਦੇਸ਼ ਦੇ ਵਿਕਾਸ ਦਾ ਬੀੜਾ ਚੁੱਕਿਆ ਅਤੇ ਵੋਟ ਬੈਂਕ ਤੇ ਸਿਆਸਤ ਦੀ ਪ੍ਰਵਾਹ ਕੀਤੇ ਬਿਨਾਂ ਵਿਕਾਸ ਨੂੰ ਤਰਜੀਹ ਦਿੱਤੀ।”
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਰੁਜ਼ਗਾਰ ਮੇਲੇ ਰਾਹੀਂ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਮੁਹਿੰਮ ਚਲਾਈ ਹੋਈ ਹੈ। ਵੰਡ ਦੁਖਾਂਤ ਦਿਵਸ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਲੋਕਾਂ ਨੇ ਸਦਮੇ ਤੋਂ ਉਭਰ ਕੇ ਦੇਸ਼ ਦੇ ਵਿਕਾਸ ‘ਚ ਯੋਗਦਾਨ ਪਾਇਆ ਸੀ ਅਤੇ ਇਹ ਦਿਵਸ ਸਾਰਿਆਂ ਨੂੰ ਏਕਤਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਟੈਕਸਾਂ ਪ੍ਰਤੀ ਲੋਕਾਂ ਦੀ ਧਾਰਨਾ ਨੂੰ ਬਦਲ ਦਿੱਤਾ ਹੈ ਅਤੇ ਹੁਣ ਟੈਕਸ ਅਦਾ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਦੋ ਲੱਖ ਰੁਪਏ ਆਮਦਨ ‘ਤੇ ਵੀ ਟੈਕਸ ਲਗਦਾ ਸੀ ਜਦਕਿ ਅੱਜ 7 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਹੈ। ‘ਪੂਰਨ ਬਹੁਮਤ ਦੀ ਸਰਕਾਰ ਚੁਣੇ ਜਾਣ ਅਤੇ ਸਰਕਾਰ ਵੱਲੋਂ ਅਹਿਮ ਫ਼ੈਸਲੇ ਲਏ ਜਾਣ ਕਾਰਨ ਦੁਨੀਆ ਦਾ ਭਾਰਤ ਪ੍ਰਤੀ ਰਵੱਈਆ ਬਦਲ ਗਿਆ ਹੈ।’
ਮੋਦੀ ਨੇ ਦਸ ਸਾਲਾਂ ‘ਚ ਵੰਡਪਾਊ ਸਿਆਸਤ ਕੀਤੀ: ਖੜਗੇ
ਨਵੀਂ ਦਿੱਲੀ: ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਅੰਗ ਦਾ ਮੋੜਵਾਂ ਜਵਾਬ ਦਿੰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ‘ਸਾਡੀ’ ਜਿੱਤ ਹੈ ਕਿ ਜਿਨ੍ਹਾਂ ਲੋਕਾਂ ਨੂੰ 75 ਸਾਲਾਂ ਤੋਂ ‘ਭਾਰਤ ਛੱਡੋ ਅੰਦੋਲਨ’ ਯਾਦ ਨਹੀਂ ਆਇਆ, ਉਹ ਹੁਣ ਯਾਦ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ 508 ਰੇਲਵੇ ਸਟੇਸ਼ਨਾਂ ਦੀ ਦਿੱਖ ਬਦਲਣ ਸਬੰਧੀ ਪ੍ਰਾਜੈਕਟ ਦਾ ਵਰਚੁਅਲੀ ਨੀਂਹ ਪੱਥਰ ਰੱਖਦਿਆਂ ਦੋਸ਼ ਲਾਇਆ ਸੀ ਕਿ ਵਿਰੋਧੀ ਧਿਰਾਂ ‘ਨਾਂ ਪੱਖੀ ਸਿਆਸਤ’ ਕਰ ਰਹੀਆਂ ਹਨ। ਮੋਦੀ ‘ਤੇ ਮੋੜਵਾਂ ਹਮਲਾ ਕਰਦਿਆਂ ਖੜਗੇ ਨੇ ਕਿਹਾ, ”ਪ੍ਰਧਾਨ ਮੰਤਰੀ ਮੋਦੀ ਪਿਛਲੇ ਦਸ ਸਾਲਾਂ ਤੋਂ ਤੁਸੀਂ ਵੰਡਪਾਊ ਨਾ ਪੱਖੀ ਸਿਆਸਤ ਹੀ ਕੀਤੀ ਹੈ। ਹੁਣ ਤੁਸੀਂ ‘ਇੰਡੀਆ’ ਲਈ ਕੌੜੇ ਸ਼ਬਦ ਬੋਲ ਰਹੇ ਹੋ। ਪਿਛਲੇ ਤਿੰਨ ਮਹੀਨਿਆਂ ਵਿੱਚ ਤੁਸੀਂ ਮਨੀਪੁਰ ਹਿੰਸਾ ‘ਤੇ ਕਾਬੂ ਨਹੀਂ ਪਾ ਸਕੇ।

Check Also

ਭਾਰਤ ’ਚ ਕਮਰਸ਼ੀਅਲ ਗੈਸ ਸਿਲੰਡਰ 19 ਰੁਪਏ ਹੋਇਆ ਸਸਤਾ

ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਤੇਲ ਮਾਰਕੀਟਿੰਗ …