9.6 C
Toronto
Sunday, April 12, 2026
spot_img
Homeਭਾਰਤਰਾਹੁਲ ਨੇ ਉਤਰ ਪ੍ਰਦੇਸ਼ 'ਚ ਸ਼ੁਰੂ ਕੀਤੀ ਕਿਸਾਨ ਯਾਤਰਾ

ਰਾਹੁਲ ਨੇ ਉਤਰ ਪ੍ਰਦੇਸ਼ ‘ਚ ਸ਼ੁਰੂ ਕੀਤੀ ਕਿਸਾਨ ਯਾਤਰਾ

Rahul's rally in Kolkataਰਾਹੁਲ ਦੀ ਪੰਚਾਇਤ ‘ਚ ਮੰਜਿਆਂ ਨੂੰ ਲੈ ਕੇ ਮਚੀ ਹਫੜਾ ਤਫਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਕਿਸਾਨ ਯਾਤਰਾ ਸ਼ੁਰੂ ਕੀਤੀ ਹੈ। ਇੱਥੇ ਉਨ੍ਹਾਂ ਨੇ ਪਹਿਲਾਂ ਕਿਸਾਨਾਂ ਨਾਲ ਮੰਜੇ ‘ਤੇ ਚਰਚਾ ਕੀਤੀ। ਰਾਹੁਲ ਦੀ ਪੰਚਾਇਤ ਲਈ 2000 ਮੰਜੇ ਵੀ ਲਵਾਏ ਗਏ ਪਰ ਜਿਵੇਂ ਹੀ ਚਰਚਾ ਕਰਕੇ ਰਾਹੁਲ ਉੱਥੋਂ ਚਲੇ ਗਏ ਤਾਂ ਲੋਕਾਂ ਨੇ ਮੰਜੀਆਂ ਦੀ ਲੁੱਟ ਸ਼ੁਰੂ ਕਰ ਦਿੱਤੀ।
ਉੱਥੇ ਮੌਜੂਦ ਪਿੰਡ ਵਾਸੀ ਮੰਜੇ ਚੁੱਕ ਕੇ ਆਪਣੇ ਘਰ ਵੱਲ ਭੱਜੇ। ਕਿਸੇ ਨੇ ਮੌਢੇ ‘ਤੇ ਮੰਜੇ ਨੂੰ ਚੁੱਕਿਆ ਸੀ ਤੇ ਕਿਸੇ ਨੇ ਸਿਰ ‘ਤੇ। ਕੋਈ ਇੱਕਲਾ ਬੰਦਾ ਦੋ-ਦੋ ਮੰਜੀਆਂ ਲੈ ਕੇ ਭੱਜ ਪਿਆ। ਇਸ ਦੌਰਾਨ ਕੁਝ ਲੋਕ ਮੰਜਿਆਂ ‘ਤੇ ਆਪਣਾ ਹੱਕ ਜਮਾਉਣ ਲਈ ਲੜਾਈ ਕਰਦੇ ਹੋਏ ਵੀ ਨਜ਼ਰ ਆਏ। ਜ਼ਿਕਰਯੋਗ ਹੈ ਕਿ ਦੇਵਰੀਆ ਦੇ ਰੁਧਰਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਪਚਲੜੀ ਵਿਚ ਰਾਹੁਲ ਦੀ ਪੰਚਾਇਤ ਲਈ ਪ੍ਰਬੰਧ ਕੀਤੇ ਗਏ ਸਨ। ਰਾਹੁਲ ਦੀ ਪੰਚਾਇਤ ਲਈ ਪਾਰਟੀ ਵੱਲੋਂ ਮੰਜੇ ਲਾਏ ਗਏ ਸਨ।

RELATED ARTICLES
POPULAR POSTS