-4.6 C
Toronto
Wednesday, December 3, 2025
spot_img
Homeਭਾਰਤਪੱਛਮੀ ਬੰਗਾਲ ਵਿਚ ਅਮਿਤ ਸ਼ਾਹ ਗੋ ਬੈਕ ਦੇ ਲੱਗੇ ਨਾਅਰੇ

ਪੱਛਮੀ ਬੰਗਾਲ ਵਿਚ ਅਮਿਤ ਸ਼ਾਹ ਗੋ ਬੈਕ ਦੇ ਲੱਗੇ ਨਾਅਰੇ

ਗ੍ਰਹਿ ਮੰਤਰੀ ਕਹਿੰਦੇ, ਅਸੀਂ ਤਾਂ ਪਰਿਵਰਤਨ ਲਈ ਆਏ ਹਾਂ
ਕੋਲਕਾਤਾ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਜਨਤਕ ਰੈਲੀ ਦੌਰਾਨ ਉਸ ਵੇਲੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪੈ ਗਈਆਂ ਜਦੋਂ ਇਕ ਮਹਿਲਾ ਨੇ ਮੰਤਰੀ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇੰਦਰਾ ਮੈਦਾਨ ਵਿੱਚ ਰੈਲੀ ਦੌਰਾਨ ਉਸ ਮਹਿਲਾ ਨੇ ਅਮਿਤ ਸ਼ਾਹ ਵਾਪਸ ਜਾਓ ਦੇ ਨਾਅਰੇ ਲਗਾਏ। ਅਮਿਤ ਸ਼ਾਹ ਦਾ 7 ਦਿਨਾਂ ਵਿਚ ਇਹ ਬੰਗਾਲ ਦਾ ਦੂਜਾ ਦੌਰਾ ਸੀ। ਇਸ ਤੋਂ ਪਹਿਲਾਂ ਉਨ੍ਹਾਂ 11 ਫਰਵਰੀ ਨੂੰ ਵੀ ਇਕ ਰੈਲੀ ਨੂੰ ਸੰਬੋਧਨ ਕੀਤਾ ਸੀ। ਰੈਲੀ ਦੌਰਾਨ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਬੰਗਾਲ ਵਿਚ ਪਰਿਵਰਤਨ ਲਈ ਆਏ ਹਾਂ ਅਤੇ ਉਨ੍ਹਾਂ ਬੰਗਾਲ ਦੀ ਜਨਤਾ ਨੂੰ ਅਪੀਲ ਕੀਤੀ ਕਿ ਭਾਜਪਾ ਨੂੰ ਇਕ ਮੌਕਾ ਦਿਓ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿਚ ਜਲਦੀ ਹੀ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ।

RELATED ARTICLES
POPULAR POSTS