ਆਈ ਪੀ ਐਲ ਵਿਚ ਕੋਹਲੀ ਨਾਲ ਖੇਡਣਗੇ ਮੈਕਸਵੈੱਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ 2021 ਲਈ ਖਿਡਾਰੀਆਂ ਦੀ ਨਿਲਾਮੀ ਚੇਨਈ ‘ਚ ਚੱਲ ਰਹੀ ਹੈ। ਇਸ ਦੌਰਾਨ ਦੱਖਣੀ ਅਫਰੀਕਾ ਦਾ ਕ੍ਰਿਕਟ ਖਿਡਾਰੀ ਕਰਿਸ ਮੋਰਿਸ ਆਈ ਪੀ ਐਲ ਦੇ ਇਤਿਹਾਸ ਵਿਚ ਸਭ ਤੋਂ ਮਹਿੰਗਾ ਵਿਕਿਆ ਹੈ। ਉਸ ਨੂੰ ਰਾਜਸਥਾਨ ਰਾਇਲ ਨੇ 16 ਕਰੋੜ 25 ਲੱਖ ਰੁਪਏ ਵਿਚ ਖਰਦਿਆ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਬੱਲੇਬਾਜ਼ ਗਲੇਨ ਮੈਕਸਵੈੱਲ ਨੂੰ ਰਾਇਲ ਚੈਲੇਂਜਰ ਬੈਂਗਲੁਰੂ ਨੇ ਰਿਕਾਰਡ 14 ਕਰੋੜ 25 ਲੱਖ ਰੁਪਏ ਵਿਚ ਖ਼ਰੀਦਿਆ ਹੈ। ਮੈਕਸਵੈੱਲ ਨੂੰ ਖ਼ਰੀਦਣ ਲਈ ਆਰ ਸੀ ਬੀ ਅਤੇ ਚੇਨਈ ਸੁਪਰਕਿੰਗਜ਼ ਵਿਚਾਲੇ ਆਰ-ਪਾਰ ਦੀ ਲੜਾਈ ਸੀ। ਮੈਕਸਵੈਲ ਹੁਣ ਵਿਰਾਟ ਕੋਹਲੀ ਦੀ ਟੀਮ ਵਿਚ ਖੇਡਣਗੇ। ਜ਼ਿਕਰਯੋਗ ਹੈ ਕਿ ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਣ ਪ੍ਰਿਟੀ ਜਿੰਟਾ ਨੇ ਵੀ ਆਪਣੀ ਟੀਮ ਦਾ ਨਾਮ ਬਦਲ ਕੇ ‘ਪੰਜਾਬ ਕਿੰਗਜ਼’ ਰੱਖ ਲਿਆ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਆਈਪੀਐਲ ਦੇ ਮੈਚ ਸ਼ੁਰੂ ਹੋਣੇ ਹਨ ਅਤੇ ਜਿਸ ਨੂੰ ਲੈ ਕੇ ਖਿਡਾਰੀਆਂ ਦੀ ਬੋਲੀ ਲੱਗ ਰਹੀ ਹੈ।

