ਮੁੱਖ ਮੰਤਰੀ ਸ਼ਿੰਦੇ ਨੇ ਵੱਡੀ ਗਿਣਤੀ ਸ਼ਿਵ ਸੈਨਿਕਾਂ ਨੂੰ ਸੰਬੋਧਨ ਕੀਤਾ
ਠਾਣੇ (ਮਹਾਰਾਸ਼ਟਰ)/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਸੂਬੇ ਦੇ ਵਿਕਾਸ ਲਈ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਹਾਲ ਦੇ ਸਿਆਸੀ ਘਟਨਾਕ੍ਰਮ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਗਾਵਤ ਨਹੀਂ ਕੀਤੀ ਸੀ ਬਲਕਿ ਉਹ ਅਨਿਆਂ ਖਿਲਾਫ ਖੜ੍ਹੇ ਹੋਏ ਸਨ।
ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਸ਼ਹਿਰ ਠਾਣੇ ਪਹੁੰਚੇ ਸ਼ਿੰਦੇ ਨੇ ਵੱਡੀ ਗਿਣਤੀ ਸ਼ਿਵ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੁਝ ਤਬਕਿਆਂ ਦੀ ਆਲੋਚਨਾ ਦੇ ਬਾਵਜੂਦ ਉਨ੍ਹਾਂ ਨੇ ਜੋ ਜੋਖਮ ਉਠਾਇਆ (ਹਾਲ ਦੇ ਸਿਆਸੀ ਘਟਨਾਕ੍ਰਮ ਦੇ ਸਬੰਧ ਵਿੱਚ) ਉਸ ਦੀ ਲੋਕਾਂ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ, ”ਮੈਂ ਸਾਰੇ ਸੂਬੇ ਦਾ ਦੌਰਾ ਕਰਾਂਗਾ ਅਤੇ ਹਰ ਹਲਕੇ ਵਿੱਚ ਪ੍ਰਾਜੈਕਟਾਂ ਦੀ ਵੰਡ ਕਰਾਂਗਾ। ਸੂਬੇ ਦਾ ਪੂਰੀ ਤਰ੍ਹਾਂ ਕਾਇਆਕਲਪ ਕੀਤਾ ਜਾਵੇਗਾ।” ਸ਼ਿੰਦੇ ਨੇ ਕਿਹਾ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਕਿਹਾ ਹੈ ਕਿ ਉਹ ਤੇ ਕੇਂਦਰ ਸਰਕਾਰ ਮੇਰਾ ਸਮਰਥਨ ਕਰੇਗੀ। ਇੱਥੋਂ ਤੱਕ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣਾ ਪੂਰਾ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਹਿੰਦੂਤਵ ਲਈ ਚੰਗਾ ਕੰਮ ਕਰ ਰਿਹਾ ਹਾਂ।”
ਸ਼ਿੰਦੇ ਨੇ ਪਿਛਲੇ ਇਕ ਪੰਦਰਵਾੜੇ ਦੇ ਸਿਆਸੀ ਘਟਨਾਕ੍ਰਮ ਦਾ ਜ਼ਿਕਰ ਕਰਦੇ ਹੋਏ ਕਿਹਾ, ”50 ਵਿਧਾਇਕਾਂ ਨੂੰ ਉਨ੍ਹਾਂ ਉੱਪਰ ਵਿਸ਼ਵਾਸ ਤੇ ਭਰੋਸਾ ਸੀ। ਅਸੀਂ ਅਨਿਆਂ ਖਿਲਾਫ ਖੜ੍ਹੇ ਹੋਏ ਸੀ, ਬਗਾਵਤ ਨਹੀਂ ਕੀਤੀ। ਬਾਲਾ ਸਾਹਿਬ ਠਾਕਰੇ ਨੇ ਸਾਨੂੰ ਅਨਿਆਂ ਖਿਲਾਫ ਆਵਾਜ਼ ਉਠਾਉਣ ਨੂੰ ਕਿਹਾ ਸੀ। ਇਹ ਉਕਤ ਦੋਵੇਂ ਆਗੂਆਂ ਅਤੇ ਸੂਬਾ ਵਾਸੀਆਂ ਦੀਆਂ ਸ਼ੁਭਕਾਮਨਾਵਾਂ ਕਾਰਨ ਹੀ ਸੰਭਵ ਹੋ ਸਕਿਆ ਹੈ।” ਮੁੱਖ ਮੰਤਰੀ ਨੇ ਇੱਥੇ ਭਾਜਪਾ ਦਫ਼ਤਰ ਦਾ ਦੌਰਾ ਵੀ ਕੀਤਾ।
Home / ਭਾਰਤ / ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਵਿਕਾਸ ਲਈ ਪੂਰਨ ਸਮਰਥਨ ਦਾ ਭਰੋਸਾ ਦਿੱਤਾ : ਏਕਨਾਥ ਸ਼ਿੰਦੇ
Check Also
ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ
ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …