Breaking News
Home / ਭਾਰਤ / ਭੋਪਾਲ ਜੇਲ੍ਹ ‘ਚੋਂ ਭੱਜੇ 8 ਅੱਤਵਾਦੀ ਮੁਕਾਬਲੇ ‘ਚ ਮਾਰੇ

ਭੋਪਾਲ ਜੇਲ੍ਹ ‘ਚੋਂ ਭੱਜੇ 8 ਅੱਤਵਾਦੀ ਮੁਕਾਬਲੇ ‘ਚ ਮਾਰੇ

4ਮਾਮਲੇ ਦੀ ਜਾਂਚ ਐਨਆਈਏ ਕਰੇਗੀ
ਭੋਪਾਲ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਸਥਿਤ ਸੈਂਟਰਲ ਜੇਲ ‘ਚੋਂ ਅੱਜ ਸਵੇਰੇ ਭੱਜੇ ਸਾਰੇ ਸਿੰਮੀ ਦੇ 8 ਅੱਤਵਾਦੀਆਂ ਨੂੰ ਪੁਲਿਸ ਨੇ ਮੁਕਾਬਲੇ ਵਿਚ ਮਾਰ ਮੁਕਾਇਆ ਹੈ। ਅੱਜ ਸਵੇਰੇ ਹੀ ਇਹ 8 ਅੱਤਵਾਦੀ ਇਕ ਜੇਲ ਕਰਮਚਾਰੀ ਦੀ ਹੱਤਿਆ ਕਰਕੇ ਫਰਾਰ ਹੋ ਗਏ ਸਨ। ਜਿਸ ਤੋਂ ਬਾਅਦ ਭੋਪਾਲ ਸਮੇਤ ਪੂਰੇ ਮੱਧ ਪ੍ਰਦੇਸ਼ ਵਿਚ ਪੁਲਿਸ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀ। ਉੱਥੇ ਹੀ ਲਾਪਰਵਾਹੀ ਵਰਤਣ ਦੇ ਦੋਸ਼ ਵਿਚ ਜੇਲ੍ਹ ਦੇ 5 ਅਧਿਕਾਰੀਆਂ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਅੱਤਵਾਦੀਆਂ ਨੇ ਤੜਕੇ ਦੋ-ਢਾਈ ਵਜੇ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਅੱਤਵਾਦੀਆਂ ਦੇ ਨਾਮ ਮਜ਼ੀਬ ਸ਼ੇਖ, ਮਾਜ਼ਿਦ, ਖਾਲਿਦ, ਖਿਲਚੀ, ਜ਼ਾਕਿਰ, ਸਲੀਮ, ਮਹਿਬੂਬ ਅਤੇ ਅਮਜ਼ਦ ਸਨ।
ਜੇਲ੍ਹ ਤੋੜਨ ਤੋਂ ਬਾਅਦ ਪਹਿਲਾਂ ਇਨ੍ਹਾਂ ਨੇ ਹੌਲਦਾਰ ਰਾਮਾਸ਼ੰਕਰ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਬਾਅਦ ਵਿਚ ਇਕ ਚਾਦਰ ਨੂੰ ਰੱਸੀ ਦੀ ਤਰ੍ਹਾਂ ਵਰਤ ਕੇ ਜੇਲ੍ਹ ਦੀ ਦੀਵਾਰ ਪਾਰ ਕੀਤੀ। ਦੂਜੇ ਪਾਸੇ ਸਿੰਮੀ ਦੇ ਅੱਠ ਕਾਰਕੁਨਾਂ ਦਾ ਪਹਿਲਾਂ ਫ਼ਰਾਰ ਹੋਣਾ ਤੇ ਫਿਰ ਸੰਖੇਪ ਮੁਕਾਬਲੇ ਤੋਂ ਬਾਅਦ ਇਨ੍ਹਾਂ ਨੂੰ ਖ਼ਤਮ ਕਰਨ ਦੇ ਪੂਰੇ ਮਾਮਲੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਨੇ ਇਸ ਸਾਰੇ ਮਾਮਲੇ ਦੀ ਜਾਂਚ ਐਨਆਈਏ ਕੋਲੋਂ ਕਰਵਾਉਣ ਦੇ ਹੁਕਮ ਦੇ ਦਿੱਤੇ ਹਨ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …