15.9 C
Toronto
Friday, June 19, 2026
spot_img
Homeਭਾਰਤਮਨੀ ਲਾਂਡਰਿੰਗ ਮਾਮਲੇ 'ਚ ਰਾਬਰਟ ਵਾਡਰਾ ਕੋਲੋਂ 13ਵੀ ਵਾਰ ਪੁੱਛਗਿੱਛ

ਮਨੀ ਲਾਂਡਰਿੰਗ ਮਾਮਲੇ ‘ਚ ਰਾਬਰਟ ਵਾਡਰਾ ਕੋਲੋਂ 13ਵੀ ਵਾਰ ਪੁੱਛਗਿੱਛ

ਬੋਲੇ – ਮੈਨੂੰ ਜਾਣ ਬੁਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਈ.ਡੀ. ਨੇ ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਕੋਲੋਂ ਪੁੱਛਗਿੱਛ ਕੀਤੀ। ਵਾਡਰਾ ਨੂੰ ਲੰਡਨ, ਐਨ.ਸੀ.ਆਰ., ਬੀਕਾਨੇਰ ਸਮੇਤ ਕਈ ਸਥਾਨਾਂ ‘ਤੇ ਖਰੀਦੀ ਗਈ ਜਾਇਦਾਦ ਦੇ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਈ.ਡੀ. ਨੇ ਲੰਘੇ ਕੱਲ੍ਹ ਉਸ ਨੂੰ ਸੰਮਣ ਭੇਜਿਆ ਸੀ। ਪੁੱਛਗਿੱਛ ਤੋਂ ਪਹਿਲਾਂ ਵਾਡਰਾ ਨੇ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਜਾਂਚ ਏਜੰਸੀਆਂ ਨੇ ਮੈਨੂੰ 13 ਵਾਰ ਪੁੱਛਗਿੱਛ ਲਈ ਬੁਲਾਇਆ ਅਤੇ ਮੈਂ ਹਰ ਸਵਾਲ ਦਾ ਜਵਾਬ ਦਿੱਤਾ। ਮੈਨੂੰ ਜਾਣ ਬੁਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਧਰ ਦੂਜੇ ਪਾਸੇ ਅਦਾਲਤ ਨੇ ਵਾਡਰਾ ਕੋਲੋਂ ਉਸਦੀ ਵਿਦੇਸ਼ ਫੇਰੀ ਦਾ ਵੇਰਵਾ ਮੰਗਿਆ ਹੈ ਅਤੇ ਕਿਹਾ ਹੈ ਕਿ ਉਹ ਤਹਿ ਸਮੇਂ ਵਿਚ ਹੀ ਵਾਪਸ ਪਰਤਣ। ਵਾਡਰਾ ਦਾ ਅਮਰੀਕਾ ਅਤੇ ਨੀਡਰਲੈਂਡ ਜਾਣ ਦਾ ਪ੍ਰੋਗਰਾਮ ਹੈ, ਪਰ ਅਦਾਲਤ ਨੇ ਉਸ ਨੂੰ ਲੰਡਨ ਜਾਣ ਦੀ ਆਗਿਆ ਨਹੀਂ ਦਿੱਤੀ।

RELATED ARTICLES
POPULAR POSTS