Breaking News
Home / ਭਾਰਤ / ਮਾਇਆਵਤੀ ਨੇ ਸਮਾਜਵਾਦੀ ਪਾਰਟੀ ਨਾਲੋਂ ਤੋੜਿਆ ਗਠਜੋੜ

ਮਾਇਆਵਤੀ ਨੇ ਸਮਾਜਵਾਦੀ ਪਾਰਟੀ ਨਾਲੋਂ ਤੋੜਿਆ ਗਠਜੋੜ

ਕਿਹਾ – ਇਕੱਲਿਆਂ ਜ਼ਿਮਨੀ ਚੋਣਾਂ ਲੜਾਂਗੇ

ਲਖਨਊ/ਬਿਊਰੋ ਨਿਊਜ਼

ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਪੰਜ ਮਹੀਨਿਆਂ ਬਾਅਦ ਹੀ ਸਮਾਜਵਾਦੀ ਪਾਰਟੀ ਨਾਲੋਂ ਗਠਜੋੜ ਤੋੜਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਆਪਣੀ ਪਾਰਟੀ ਦੀ ਹਾਲਤ ਸੁਧਾਰਨ ਅਤੇ ਇਹ ਗਠਜੋੜ ‘ਤੇ ਕੋਈ ਪੱਕੀ ਬਰੇਕ ਨਹੀਂ ਹੈ। ਮਾਇਆਵਤੀ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿਚ ਹੋ ਰਹੀਆਂ 11 ਸੀਟਾਂ ‘ਤੇ ਜ਼ਿਮਨੀ ਚੋਣਾਂ ਉਹ ਇਕੱਲੇ ਤੌਰ ‘ਤੇ ਹੀ ਲੜਨਗੇ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਯਾਦਵਾਂ ਦੀਆਂ ਵੋਟਾਂ ਵੀ ਸਮਾਜਵਾਦੀ ਪਾਰਟੀ ਨੂੰ ਨਹੀਂ ਮਿਲੀਆਂ। ਖੁਦ ਡਿੰਪਲ ਯਾਦਵ ਅਤੇ ਉਨ੍ਹਾਂ ਦੇ ਵੱਡੇ ਆਗੂ ਚੋਣ ਹਾਰ ਗਏ ਅਤੇ ਇਹ ਚਿੰਤਾ ਦਾ ਵਿਸ਼ਾ ਹੈ। ਉਧਰ ਦੂਜੇ ਪਾਸੇ ਅਖਿਲੇਸ਼ ਯਾਦਵ ਨੇ ਇਕੱਲਿਆਂ ਹੀ ਜ਼ਿਮਨੀ ਚੋਣਾਂ ਲੜਨ ਦੀ ਆਖੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਗੱਲਾਂ ਕਾਰਨ ਗਠਜੋੜ ਟੁੱਟਿਆ ਹੈ ਉਨ੍ਹਾਂ ‘ਤੇ ਵੀ ਜ਼ਰੂਰ ਧਿਆਨ ਦਿੱਤਾ ਜਾਵੇਗਾ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …