15 C
Toronto
Tuesday, October 14, 2025
spot_img
Homeਪੰਜਾਬਭਾਰਤੀ ਹਵਾਈ ਫੌਜ ਦਾ ਲਾਪਤਾ ਜਹਾਜ਼ ਨਹੀਂ ਲੱਭਿਆ

ਭਾਰਤੀ ਹਵਾਈ ਫੌਜ ਦਾ ਲਾਪਤਾ ਜਹਾਜ਼ ਨਹੀਂ ਲੱਭਿਆ

ਲਾਪਤਾ ਜਹਾਜ਼ ਵਿਚ ਸਮਾਣਾ ਦੇ ਮੋਹਿਤ ਕੁਮਾਰ ਸਮੇਤ 13 ਜਣੇ ਸਨ ਸਵਾਰ
ਸਮਾਣਾ/ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਏਅਰ ਕਰਾਫਟ ਏ.ਐਨ. 32 ਹਾਲੇ ਤੱਕ ਵੀ ਪਹੁੰਚ ਤੋਂ ਬਾਹਰ ਹੈ ਅਤੇ ਇਸਦੀ ਕੋਈ ਵੀ ਖਬਰ ਨਹੀਂ ਹੈ। ਇਸ ਨੂੰ ਲੱਭਣ ਲਈ ਨੇਵੀ ਦੇ ਸਪਾਈ ਏਅਰ ਕਰਾਫਟ ਅਤੇ ਇਸਰੋ ਦੇ ਸੈਟੇਲਾਈਟ ਵੀ ਜੁਟ ਗਏ ਹਨ। ਇਸ ਲਾਪਤਾ ਹੋਏ ਜਹਾਜ਼ ਵਿਚ ਪਟਿਆਲਾ ਜ਼ਿਲ੍ਹੇ ‘ਚ ਪੈਂਦੇ ਸਮਾਣਾ ਦਾ ਮੋਹਿਤ ਕੁਮਾਰ ਵੀ ਸ਼ਾਮਲ ਹੈ। ਭਾਰਤੀ ਹਵਾਈ ਫੌਜ ‘ਚ ਬਤੌਰ ਫਲਾਇੰਗ ਲੈਫ਼ਟੀਨੈਂਟ ਵਜੋਂ ਸੇਵਾਵਾਂ ਨਿਭਾਅ ਰਿਹਾ ਮੋਹਿਤ ਕੁਮਾਰ ਏ. ਐੱਨ.-32 ਜਹਾਜ਼ ਦੇ ਚਾਲਕ ਮੈਂਬਰਾਂ ਦਾ ਹਿੱਸਾ ਹੈ। ਮੋਹਿਤ ਕੁਮਾਰ ਦਾ ਵਿਆਹ ਇੱਕ ਸਾਲ ਪਹਿਲਾਂ ਜਲੰਧਰ ਦੀ ਰਹਿਣ ਵਾਲੀ ਆਸਥਾ ਨਾਮੀ ਲੜਕੀ ਨਾਲ ਹੋਇਆ ਸੀ, ਜਿਹੜੀ ਕਿ ਆਸਾਮ ਵਿਖੇ ਇੱਕ ਬੈਂਕ ਵਿਚ ਕੰਮ ਕਰਦੀ ਹੈ।
ਧਿਆਨ ਰਹੇ ਕਿ ਭਾਰਤੀ ਹਵਾਈ ਫੌਜ ਦਾ ਇਕ ਏ.ਐਨ.-32 ਜਹਾਜ਼ ਅਸਾਮ ਦੇ ਜੋਰਹਾਟ ਏਅਰਬੇਸ ਤੋਂ ਉਡਾਨ ਭਰਨ ਤੋਂ ਬਾਅਦ ਅਰੁਣਾਂਚਲ ਪ੍ਰਦੇਸ਼ ਦੇ ਮੇਚੁਕਾ ਏਅਰ ਫੀਲਡ ਉਪਰੋਂ ਲਾਪਤਾ ਹੋ ਗਿਆ ਸੀ। ਜਹਾਜ਼ ਵਿਚ 8 ਕਰੂ ਮੈਂਬਰ ਅਤੇ 5 ਯਾਤਰੀ ਸਵਾਰ ਸਨ।

RELATED ARTICLES
POPULAR POSTS