Breaking News
Home / ਪੰਜਾਬ / ਪੰਜਾਬ ’ਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਹੋ ਜਾਏਗੀ 521

ਪੰਜਾਬ ’ਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਹੋ ਜਾਏਗੀ 521

ਕਲੀਨਿਕਾਂ ਦਾ ਕੰਮਕਾਜ ਦੇਖਣਗੇ ਸਿਵਲ ਸਰਜਨ
ਜਲੰਧਰ/ਬਿਊਰੋ ਨਿਊਜ਼
ਪੰਜਾਬ ਵਿਚ ਅਗਲੇ ਸਾਲ, ਯਾਨੀ 26 ਜਨਵਰੀ ਨੂੰ ਆਮ ਆਦਮੀ ਕਲੀਨਿਕਾਂ ਦੀ ਗਿਣਤੀ 100 ਤੋਂ ਵਧ ਕੇ 521 ਹੋ ਜਾਵੇਗੀ। ਇਹ ਕਲੀਨਿਕ ਜ਼ਿਲ੍ਹਾ ਪੱਧਰ ’ਤੇ ਬਣੇ ਪ੍ਰਾਇਮਰੀ ਹੈਲਥ ਸੈਂਟਰਾਂ (ਪੀਐਚਸੀ) ਵਿਚ ਬਣਨ ਜਾ ਰਹੇ ਹਨ। ਸਿਹਤ ਵਿਭਾਗ ਦੇ ਨਿਰਦੇਸ਼ਾਂ ਦੇ ਮੁਤਾਬਕ ਪਹਿਲੀ ਵਾਰ ਪੀਐਚਸੀ ਨੂੰ ਹੁਣ ਜ਼ਿਲ੍ਹਾ ਪੱਧਰ ’ਤੇ ਆਮ ਆਦਮੀ ਕਲੀਨਿਕ ਲਾਇਕ ਬਣਾਉਣ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰਾਂ ਦੀ ਹੋਵੇਗੀ। ਪਿਛਲੇ ਦਿਨੀਂ ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਵਲੋਂ ਸਪੱਸ਼ਟ ਕੀਤਾ ਗਿਆ ਸੀ ਕਿ ਜ਼ਿਲ੍ਹਾ ਪੱਧਰ ’ਤੇ ਪੀਐਚਸੀ ਵਿਚ ਬਣਨ ਵਾਲੇ ਆਮ ਆਦਮੀ ਕਲੀਨਿਕ ਦੀ ਵਰਕਿੰਗ ਹੁਣ ਡਿਸਟਿ੍ਰਕਟ ਹੈਲਥ ਸੁਸਾਇਟੀ ਵਲੋਂ ਸਿਵਲ ਸਰਜਨ, ਜੋ ਕਿ ਸੁਸਾਇਟੀ ਦੇ ਸੀਈਓ ਹੋਣਗੇ, ਉਨ੍ਹਾਂ ਦੀ ਦੇਖ-ਰੇਖ ਵਿਚ ਕੀਤੀ ਜਾਵੇਗੀ। ਕਲੀਨਿਕਾਂ ਵਿਚ ਸਿਵਲ ਵਰਕ, ਰਿਪੇਅਰ, ਰੈਨੋਵੇਸ਼ਨ, ਅਡੀਸ਼ਨ, ਅਲਟ੍ਰੇਸ਼ਨ ਅਤੇ ਬ੍ਰਾਂਡਿੰਗ ਦੇ ਨਾਲ ਫਰਨੀਚਰ ਦੀ ਜ਼ਿੰਮੇਵਾਰੀ ਅਤੇ ਚੋਣ ਸੁਸਾਇਟੀ ਵਲੋਂ ਹੀ ਕੀਤੀ ਜਾਵੇਗੀ। ਪੀਐਚਸੀ ਨੂੰ ਆਮ ਆਦਮੀ ਕਲੀਨਿਕ ਲਾਇਕ ਬਣਾਉਣ ਦੇ ਲਈ 25 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਖਰਚ ਹੋਣਗੇ। ਕੰਮ ਦੇ ਐਸਟੀਮੇਟ ਨੂੰ ਤਿਆਰ ਕਰਨ ਤੋਂ ਬਾਅਦ ਵਿਭਾਗ ਦੇ ਮੌਡਿਊਲ ’ਤੇ ਅਪਲੋਡ ਕਰਨਾ ਹੋਵੇਗਾ, ਜੋ ਸਬਮਿਟ ਹੋਣ ਤੋਂ ਬਾਅਦ ਬਦਲਿਆ ਨਹੀਂ ਜਾ ਸਕੇਗਾ। 20 ਫੀਸਦੀ ਫੰਡ ਏਜੰਸੀ ਨੂੰ ਐਡਵਾਂਸ ਦੇ ਤੌਰ ’ਤੇ ਦਿੱਤੇ ਜਾਣਗੇ। ਇਸ ਤੋਂ ਬਾਅਦ ਅਗਲੀ ਕਿਸ਼ਤ 50 ਫੀਸਦੀ ਹੋਵੇਗੀ। ਧਿਆਨ ਰਹੇ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਕਲੀਨਿਕਾਂ ਦੀ ਸ਼ੁਰੂਆਤ ਲੰਘੀ 15 ਅਗਸਤ ਤੋਂ ਹੋਈ ਸੀ ਅਤੇ ਹੁਣ ਸਰਕਾਰ ਆਉਣ ਵਾਲੀ 26 ਜਨਵਰੀ ਤੋਂ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਹੋਰ ਵਧਾਉਣ ਜਾ ਰਹੀ ਹੈ।

 

Check Also

ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਕੀਤਾ ਐਲਾਨ

11231 ਲਾਭਪਾਤਰੀ ਬਣਨਗੇ ਜ਼ਮੀਨਾਂ ਦੇ ਮਾਲਕ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ …