ਭਾਰਤੀ ਖਿਡਾਰੀ ਚਹਿਲ ਨੇ ਚਾਰ ਖਿਡਾਰੀ ਕੀਤੇ ਆਊਟ
ਨਵੀਂ ਦਿੱਲੀ/ਬਿਊਰੋ ਨਿਊਜ਼
ਕ੍ਰਿਕਟ ਦੇ ਚੱਲ ਰਹੇ ਵਰਲਡ ਕੱਪ ਵਿਚ ਅੱਜ ਭਾਰਤੀ ਟੀਮ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਚੱਲ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਜਿੱਤਣ ਲਈ 228 ਦੌੜਾਂ ਦਾ ਟੀਚਾ ਦਿੱਤਾ। ਦੱਖਣੀ ਅਫਰੀਕਾ ਨੇ 50 ਓਵਰਾਂ ਵਿਚ 227 ਦੌੜਾਂ ਬਣਾਈਆਂ ਅਤੇ ਉਸਦੇ 9 ਖਿਡਾਰੀ ਆਊਟ ਹੋ ਗਏ। ਭਾਰਤੀ ਖਿਡਾਰੀ ਯੁਜਵਿੰਦਰ ਚਹਿਲ ਨੇ ਦੱਖਣੀ ਅਫਰੀਕਾ ਦੇ ਚਾਰ ਖਿਡਾਰੀਆਂ ਨੂੰ ਆਊਟ ਕੀਤਾ। ਜਦਕਿ ਜਸਪ੍ਰੀਤ ਬੁਮਰਾਹ ਨੇ ਦੋ, ਭੁਵਨੇਸ਼ਵਰ ਨੇ ਦੋ ਅਤੇ ਕੁਲਦੀਪ ਯਾਦਵ ਨੇ ਇਕ ਖਿਡਾਰੀ ਨੂੰ ਆਊਟ ਕੀਤਾ। ਦੱਖਣੀ ਅਫਰੀਕਾ ਦੇ ਖਿਡਾਰੀ ਕ੍ਰਿਸ ਮੋਰਿਸ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …