ਕਿਹਾ, ਇਸ ਇਲਾਕੇ ‘ਚ 15 ਸਾਲਾਂ ਤੱਕ ਕੋਈ ਵੀ ਵੱਡੀ ਉਸਾਰੀ ਤੇ ਖੁਦਾਈ ਨਹੀਂ ਹੋਵੇਗੀ
ਲੁਧਿਆਣਾ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਊ ਚੰਡੀਗੜ੍ਹ ਨੇੜੇ ਜ਼ਮੀਨ ਖਰੀਦਣ ਤੋਂ ਬਾਅਦ ਵਿਵਾਦ ਛਿੜ ਗਿਆ ਜਿਸ ਨੂੰ ਥੰਮਣ ਲਈ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਪੀ.ਐੱਲ.ਪੀ.ਏ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਜਿਸ ਅਨੁਸਾਰ ਇਸ ਇਲਾਕੇ ਵਿਚ ਪੰਦਰਾਂ ਸਾਲ ਤੱਕ ਕੋਈ ਵੱਡੀ ਉਸਾਰੀ ਤੇ ਖੁਦਾਈ ਨਹੀਂ ਕੀਤੀ ਜਾ ਸਕਦੀ। ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਿਸੇ ਨੂੰ ਵੀ ਨਜਾਇਜ਼ ਮਾਈਨਿੰਗ ਜਾਂ ਕਲੋਨੀਆਂ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਇਸ ਇਲਾਕੇ ਦਾ ਦੌਰਾ ਕਰਨਗੇ ਤੇ ਯਕੀਨੀ ਬਣਾਉਣਗੇ ਕੇ ਭੂ ਮਾਫੀਆ ਵੱਲੋਂ ਨਜਾਇਜ਼ ਖੁਦਾਈ ਕਰਕੇ ਪਹਾੜੀਆਂ ਨਾਲ ਛੇੜ ਛਾੜ ਨਾ ਕੀਤੀ ਜਾਵੇ।
Home / ਪੰਜਾਬ / ਕੈਪਟਨ ਅਮਰਿੰਦਰ ਵੱਲੋਂ ਨਿਊ ਚੰਡੀਗੜ੍ਹ ਨੇੜੇ ਖਰੀਦੀ ਜ਼ਮੀਨ ਦਾ ਵਿਵਾਦ ਥੰਮਣ ਲਈ ਜੰਗਲਾਤ ਮੰਤਰੀ ਵੱਲੋਂ ਨੋਟੀਫਿਕੇਸ਼ਨ ਜਾਰੀ
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …