17.6 C
Toronto
Thursday, September 18, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਵਿੱਚ ਰਹਿਣ ਵਾਲੇ ਬਿਹਤਰੀਨ ਸਥਾਨਾਂ ਵਿੱਚ ਬਰੈਂਪਟਨ ਨੇ ਮਿਸੀਸਾਗਾ ਨੂੰ ਪਛਾੜਿਆ

ਕੈਨੇਡਾ ਵਿੱਚ ਰਹਿਣ ਵਾਲੇ ਬਿਹਤਰੀਨ ਸਥਾਨਾਂ ਵਿੱਚ ਬਰੈਂਪਟਨ ਨੇ ਮਿਸੀਸਾਗਾ ਨੂੰ ਪਛਾੜਿਆ

11 ਵੱਖ-ਵੱਖ ਵਰਗਾਂ ਤਹਿਤ ਕੀਤਾ ਗਿਆ ਮੁਲਾਂਕਣ
ਬਰੈਂਪਟਨ/ਬਿਊਰੋ ਨਿਊਜ਼ : ਰੀ/ਮੈਕਸ ਕੈਨੇਡਾ ਵੱਲੋਂ ਕੈਨੇਡਾ ਵਿੱਚ ਰਹਿਣ ਵਾਲੇ ਬਿਹਤਰੀਨ ਸਥਾਨਾਂ ਸਬੰਧੀ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਵਿੱਚ ਬਰੈਂਪਟਨ, ਮਿਸੀਸਾਗਾ ਤੋਂ ਅੱਗੇ ਨਿਕਲ ਗਿਆ ਹੈ। ਇਹ ਰਿਪੋਰਟ ਇਸ ਮਹੀਨੇ ਹੀ ਜਾਰੀ ਕੀਤੀ ਗਈ। ਕੰਪਨੀ ਵੱਲੋਂ 11 ਵੱਖ-ਵੱਖ ਵਰਗਾਂ ਤਹਿਤ ਇਹ ਸਰਵੇਖਣ ਕਰਕੇ ਮੁਲਾਂਕਣ ਕੀਤਾ ਗਿਆ। ਬਰੈਂਪਟਨ ਨੇ ਇਸਦੇ 7 ਵਰਗਾਂ ਵਿੱਚ ‘ਉਚ’ ਅਤੇ ਬਾਕੀ ਚਾਰ ਵਿੱਚ ‘ਦਰਮਿਆਨਾ’ ਦਰਜਾ ਹਾਸਲ ਕੀਤਾ ਹੈ। ਬਰੈਂਪਟਨ ਨੇ ਕੰਮ/ਰੁਜ਼ਗਾਰ ਦੇ ਮੌਕਿਆਂ ਦੀ ਉਪਲੱਬਧਤਾ, ਆਰਥਿਕ ਵਿਕਾਸ ਅਤੇ ਜਨਸੰਖਿਆ ਵਿਕਾਸ ਵਿੱਚ ‘ਉਚ’ ਦਰਜਾ ਹਾਸਲ ਕੀਤਾ ਹੈ। ਇਸਦੇ ਨਾਲ ਹੀ ਜਨਤਕ ਆਵਾਜਾਈ, ਪਾਰਕਾਂ ਤੱਕ ਪਹੁੰਚ, ਵੱਡੇ ਅਤੇ ਛੋਟੇ ਰਿਟੇਲ ਸਟੋਰ ਆਦਿ ਵਿੱਚ ਵੀ ‘ਉਚ’ ਦਰਜਾ ਹਾਸਲ ਕੀਤਾ ਹੈ। ਦੂਜੇ ਪਾਸੇ ਮਿਸੀਸਾਗਾ ਨੇ 11 ਵੱਖ-ਵੱਖ ਵਰਗਾਂ ਵਿੱਚੋਂ ਤਿੰਨ ਵਿੱਚ ‘ਉਚ’ ਅਤੇ ਬਾਕੀ ਅੱਠ ਵਿੱਚ ‘ਦਰਮਿਆਨਾ’ ਦਰਜਾ ਹਾਸਲ ਕੀਤਾ ਹੈ। ਉਚ ਦਰਜੇ ਵਿੱਚ ਕੰਮ/ਰੁਜ਼ਗਾਰ ਦੇ ਮੌਕਿਆਂ ਦੀ ਉਪਲੱਬਧਤਾ, ਆਰਥਿਕ ਵਿਕਾਸ ਅਤੇ ਜਨਸੰਖਿਆ ਵਾਧਾ ਸ਼ਾਮਲ ਹੈ। ਰੀ/ਮੈਕਸ ਦੀ ਲੋਕ ਸੰਪਰਕ ਅਧਿਕਾਰੀ ਅਤੇ ਕੰਟੈਂਟ ਮੈਨੇਜਰ ਲੇਡੀਆ ਮੈਕਨੱਟ ਨੇ ਦੱਸਿਆ ਕਿ ਇਹ ਦਰਜਾਬੰਦੀ ਉਨ੍ਹਾਂ ਦੀ ਕੰਪਨੀ ਦੇ ਏਜੰਟਾਂ ਵੱਲੋਂ ਕੈਨੇਡਾ ਦੇ ਹਰ ਸ਼ਹਿਰ ਵਿੱਚ ਕੀਤੇ ਗਏ ਸਰਵੇਖਣ ਦੇ ਆਧਾਰ ‘ਤੇ ਬਣਾਈ ਗਈ ਹੈ। ਰਿਪੋਰਟ ਵਿੱਚ ਹਾਰਟਲੇਕ, ਸੈਂਡਰਿੰਘਮ ਅਤੇ ਫਲੈਚਰਜ਼ ਮਿਡੋ ਤਿੰਨ ਪ੍ਰਮੁੱਖ ਗੁਆਂਢੀ ਸ਼ਹਿਰਾਂ ਵਜੋਂ ਉਭਰੇ ਹਨ।

RELATED ARTICLES
POPULAR POSTS