14.5 C
Toronto
Wednesday, September 17, 2025
spot_img
Homeਜੀ.ਟੀ.ਏ. ਨਿਊਜ਼ਭਾਰਤ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਰੋਸ ਰੈਲੀ

ਭਾਰਤ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਰੋਸ ਰੈਲੀ

ਟੋਰਾਂਟੋਂ/ਹਰਜੀਤ ਸਿੰਘ ਬਾਜਵਾ
ਭਾਰਤ ਦੀ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਧੱਕੇ ਨਾਲ ਪਾਸ ਕੀਤੇ ਕਿਸਾਨ ਵਿਰੋਧੀ ਬਿਲਾਂ ਦਾ ਜਿੱਥੇ ਭਾਰਤ ਵਿੱਚ ਜ਼ੋਰਦਾਰ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਵੀ ਇਹਨਾਂ ਬਿਲਾਂ ਦਾ ਡਟਵਾਂ ਵਿਰੋਧ ਕਰ ਰਹੇ ਹਨ। ਇਹਨਾਂ ਬਿਲਾਂ ਦੇ ਵਿਰੋਧ ਅਤੇ ਰੋਸ ਵੱਜੋਂ ਇੱਥੇ ਨੌਜਵਾਨ ਆਗੂ ਜੋਤੀ ਸਿੰਘ ਮਾਨ, ਹਰਪਾਲ ਸਿੰਘ ਟਿਵਾਣਾ ਅਤੇ ਪ੍ਰਗਟ ਸਿੰਘ ਦੀ ਅਗਵਾਈ ਹੇਠ ਮਾਲਟਨ ਗੋਅ ਸਟੇਸ਼ਨ ਦੀ ਕਾਰ ਪਾਰਕਿੰਗ ਵਿਖੇ ਇੱਕ ਵੱਡੀ ਕਾਰ ਰੈਲੀ ਕੀਤੀ ਗਈ ਜਿਸ ਵਿੱਚ ਜਿੱਥੇ ਸੈਂਕੜੇ ਕਾਰਾਂ, ਜੀਪਾਂ, ਦਰਜਨਾਂ ਮੋਟਰ ਸਾਈਕਲ ਸਵਾਰਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਰੋਸ ਰੈਲੀ ਕੱਢੀ ਗਈ ਉੱਥੇ ਹੀ ਵਿਰੋਧ ਕਾਰਨ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਕਿਸਾਨਾਂ ਦੇ ਹੱਕਾਂ ਵਿਚ ਲਿਖੇ ਨਾਅਰਿਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ ਨੇ ਭਾਰਤ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਿਹਨਾਂ ਵਿੱਚ ਜਿਆਦਾਤਰ ਇੱਥੇ ਵੱਸਦੇ ਅੰਤਰ-ਰਾਸਟਰੀ ਪੰਜਾਬੀ ਵਿਦਿਆਰਥੀ ਸਨ।
ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਆਖਿਆ ਕਿ ਅਸੀਂ ਕਿਸਾਨਾਂ ਦੇ ਪੁੱਤਰ ਹਾਂ, ਕਿਸਾਨੀ ਸਾਡੇ ਰੋਮ-ਰੋਮ ਵਿੱਚ ਰਚੀ ਹੋਈ ਹੈ ਅਤੇ ਕਿਸਾਨ ਤਾਂ ਵੱਟਾਂ ਦੇ ਝਗੜਿਆਂ ਪਿੱਛੇ ਜੇਲ੍ਹਾਂ ਕੱਟ ਆਉਂਦੇ ਹਨ। ਇਹ ਲੋਕ ਕਿਵੇਂ ਸਾਡੀਆਂ ਜ਼ਮੀਨਾਂ ਵੱਲ ਝਾਕ ਸਕਦੇ ਹਨ, ਬੁਲਾਰਿਆਂ ਨੇ ਜ਼ੋਸ਼ ਵਿੱਚ ਆਉਂਦਿਆਂ ਹੋਰ ਆਖਿਆ ਕਿ ਇਹ ਲੋਕ ਇਹ ਨਾਂ ਸਮਝਣ ਕਿ ਅਸੀਂ ਵਿਦੇਸ਼ਾਂ ਵਿੱਚ ਬੈਠੇ ਹਾਂ ਕਿਉਂਕਿ ਇਤਿਹਾਸ ਗਵਾਹ ਹੈ ਕਿ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਦੇਸ਼ ਭਗਤੀ ਦੀਆਂ ਜਿੰਨੀਆਂ ਵੀ ਲਹਿਰਾਂ ਚੱਲੀਆਂ ਸਨ ਉਹਨਾਂ ਵਿੱਚੋਂ ਜਿਆਦਾਤਰ ਦੀ ਸ਼ੁਰੂਆਤ ਵਿਦੇਸ਼ਾਂ ਵਿੱਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੇ ਹੀ ਕੀਤੀ ਸੀ। ਇਸ ਮੌਕੇ ਜਿੱਥੇ ਜੋਤੀ ਮਾਨ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਾਰਾਂ, ਜੀਪਾਂ ਅਤੇ ਹੋਰ ਵਹੀਕਲਾਂ ਨੂੰ ਰੋਸ ਰੈਲੀ ਲਈ ਨਿਰਧਾਰਤ ਰੂਟ ਲਈ ਰਵਾਨਾਂ ਕੀਤਾ ਜੋ ਕਿ ਗੋਰ ਮੈਡੋ ਕਮਿਊਨਿਟੀ ਸੈਂਟਰ ਬਰੈਂਪਟਨ ਵਿੱਚ ਜਾ ਕੇ ਸਮਾਪਤ ਹੋਈ ਇਸ ਮੌਕੇ ਮੀਕਾ ਚੀਮਾਂ ਗਿੱਲ, ਪ੍ਰਭਸਰੂਪ ਸਿੰਘ ਗਿੱਲ, ਬਿਕਰਮਜੀਤ ਸਿੰਘ, ਜੈ ਸਿੰਘ ਨਿੱਝਰ, ਹਰਪ੍ਰੀਤ ਸਿੰਘ ਨਿਰਮਾਣ, ਇੰਦਰਜੀਤ ਸਿੰਘ ਭੱਠਲ, ਤਨਵੀਰ ਢੰਡਾ,ਪੁਸ਼ਪਿੰਦਰ ਸੰਧੂ, ਹੈਪੀ ਸਿੰਘ ਚੀਮਾ, ਚਮਕੌਰ ਸਿੰਘ ਮਾਛੀਕੇ, ਬਿੱਟੂ ਜਵੰਦਾ, ਅੰਕਸ਼ਿਤ ਸਿੰਘ, ਇੰਦਰਦੀਪ ਜੋਨੀ, ਕਿੰਗ ਵਾਲੀਆ, ਜਸਕੀਰਤ ਢੀਡਸਾਂ,ਪੱਡਾ ਗੁਰਦਾਸਪੁਰ, ਧਾਮੀ ਐਨ ਐਸ ਜੀ, ਉਪਿੰਦਰਜੀਤ ਸੰਧੂ, ਗੁਰਸਿਮਰਨ ਜਾਖੜ, ਅਨਮੋਲ ਲੁਧਿਆਣਾ, ਹਰਮਨ ਸੰਧੂ, ਦੀਪ ਖਾਨਪੁਰ, ਪ੍ਰਭ ਨਾਹਲ, ਅਕਾਸ਼ ਕੋਹਲੀ, ਜੌਲੀ ਬ੍ਰਿਹਾ, ਵਰਿੰਦਰ ਬਰਾੜ, ਵੰਸ਼ ਅਰੋੜਾ, ਯੁੱਗ ਗਰੇਵਾਲ, ਏਕਮ ਸਹੋਤਾ, ਜੱਸਾ ਹੇਅਰ, ਜਸਨੀਤ ਮੁੰਡੀ ਆਦਿ ਤੋਂ ਇਲਾਵਾ ਸੈਂਕੜੇ ਹੀ ਹੋਰ ਵੀ ਲੋਕ ਮੌਜੂਦ ਸਨ।

RELATED ARTICLES
POPULAR POSTS