Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਫੈੱਡਰਲ ਸਰਕਾਰ ਨੇ ਕੋਵਿਡ-19 ਰਿਕਵਰੀ ਦੌਰਾਨ ਕਾਰੋਬਾਰਾਂ ਲਈ ਹੋਰ ਵਿੱਤੀ ਸਹਾਇਤਾ ਦਾ ਐਲਾਨ ਕੀਤਾ

ਕੈਨੇਡਾ ਫੈੱਡਰਲ ਸਰਕਾਰ ਨੇ ਕੋਵਿਡ-19 ਰਿਕਵਰੀ ਦੌਰਾਨ ਕਾਰੋਬਾਰਾਂ ਲਈ ਹੋਰ ਵਿੱਤੀ ਸਹਾਇਤਾ ਦਾ ਐਲਾਨ ਕੀਤਾ

ਫੈੱਡਰਲ ਲਿਬਰਲ ਸਰਕਾਰ ਕਾਰੋਬਾਰਾਂ ਦਾ ਸਮਰਥਨ ਅਤੇ ਨੌਕਰੀਆਂ ਦੀ ਰੱਖਿਆ ਲਈ ਲੋੜੀਂਦੇ ਕਦਮ ਚੁੱਕਦੀ ਰਹੇਗੀ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕਰਮਚਾਰੀਆਂ ਨੂੰ ਨੌਕਰੀ ‘ਤੇ ਬਣਾਏ ਰੱਖਣ ਤੋਂ ਲੈ ਕੇ ਅਤੇ ਕਿਰਾਏ ਦਾ ਭੁਗਤਾਨ ਕਰਨ ਵਿਚ ਸਹਾਇਤਾ ਪ੍ਰਦਾਨ ਕਰਨ ਤੱਕ ਕੈਨੇਡਾ ਸਰਕਾਰ ਨੇ ਗਲੋਬਲ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਿਤ ਕੈਨੇਡੀਅਨ ਕਾਰੋਬਾਰਾਂ ਦੀ ਮਦਦ ਕਰਨ ਲਈ ਤੁਰੰਤ ਕਾਰਵਾਈ ਕੀਤੀ ਹੈ। ਸਰਕਾਰ ਮੁਤਾਬਕ, ਚਾਹੇ ਕੈਨੇਡੀਅਨ ਆਰਥਿਕਤਾ ਮੁੜ੍ਹ ਤੋਂ ਲੀਹ ‘ਤੇ ਪਰਤ ਰਹੀ ਹੈ, ਪਰ ਕਈ ਕਾਰੋਬਾਰ ਅਜੇ ਵੀ ਘੱਟ ਹੋਏ ਮੁਨਾਫੇ, ਵੱਧ ਲਾਗਤਾਂ ਅਤੇ ਅਨਿਸ਼ਚਿਤਤਾ ਨਾਲ ਸੰਘਰਸ਼ ਕਰ ਰਹੇ ਹਨ।
ਇਹੀ ਕਾਰਨ ਹੈ ਕਿ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੁਸ਼ਕਲਾਂ ਨਾਲ ਪ੍ਰਭਾਵਿਤ ਕਾਰੋਬਾਰਾਂ ਅਤੇ ਆਮਦਨੀ ਵਿੱਚ ਕਮੀ ਦਾ ਸਾਹਮਣਾ ਕਰ ਰਹੀਆਂ ਹੋਰ ਸੰਸਥਾਵਾਂ ਦੀ ਸਹਾਇਤਾ ਕੀਤੀ ਜਾਵੇਗੀ। ਸਰਕਾਰ ਸਹਾਇਤਾ ਪ੍ਰਦਾਨ ਕਰਨ ਲਈ ਕਾਨੂੰਨ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਇਨ੍ਹਾਂ ਕਾਰੋਬਾਰਾਂ ਨੂੰ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਸੁਰੱਖਿਅਤ ਢੰਗ ਨਾਲ ਲਾਗਤਾਂ ਨੂੰ ਕਵਰ ਕਰਨ ਵਿੱਚ ਸਹਾਇਤਾ ਕਰੇਗੀ।
ਨਵੀਂ ਕੈਨੇਡਾ ਐਮਰਜੈਂਸੀ ਕਿਰਾਇਆ ਸਬਸਿਡੀ, ਕੋਵਿਡ -19 ਦੁਆਰਾ ਪ੍ਰਭਾਵਤ ਯੋਗਤਾ ਪੂਰੀਆਂ ਕਰਨ ਵਾਲੇ ਕਾਰੋਬਾਰਾਂ ਲਈ ਜੂਨ 2021 ਤੱਕ ਕਿਰਾਏ ਅਤੇ ਮੌਰਗੇਜ ਸਹਾਇਤਾ ਪ੍ਰਦਾਨ ਕਰੇਗੀ। ਕਿਰਾਏ ਦੀ ਸਬਸਿਡੀ ਸਿੱਧੇ ਕਿਰਾਏਦਾਰਾਂ ਨੂੰ ਮੁਹੱਈਆ ਕਰਵਾਈ ਜਾਏਗੀ, ਜਦਕਿ ਜਾਇਦਾਦ ਮਾਲਕਾਂ ਨੂੰ ਸਹਾਇਤਾ ਵੀ ਦਿੱਤੀ ਜਾਏਗੀ। ਨਵੀਂ ਕਿਰਾਇਆ ਸਬਸਿਡੀ ਉਨ੍ਹਾਂ ਕਾਰੋਬਾਰਾਂ, ਚੈਰਿਟੀਜ਼ ਅਤੇ ਗੈਰ-ਮੁਨਾਫਿਆਂ ਨੂੰ ਸਹਾਇਤਾ ਦੇਵੇਗੀ ਜਿਨ੍ਹਾਂ ਨੂੰ ਮਾਲੀਆ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤਹਿਤ 19 ਦਸੰਬਰ, 2020 ਤੱਕ ਸਲਾਈਡਿੰਗ ਸਕੇਲ ‘ਤੇ ਉਹਨਾਂ ਦੇ ਯੋਗ ਖਰਚਿਆਂ ਦੇ ਕੁਝ ਪ੍ਰਤੀਸ਼ਤ (65 ਪ੍ਰਤੀਸ਼ਤ ਤੱਕ) ਸਬਸਿਡੀ ਦਿੱਤੀ ਜਾਵੇਗੀ। 65 ਪ੍ਰਤੀਸ਼ਤ ਸਬਸਿਡੀ ਤੋਂ ਇਲਾਵਾ, ਥ੍ਰੋਨ ਸਪੀਚ ‘ਚ ਕੀਤੇ ਗਏ ਵਾਅਦੇ ਮੁਤਾਬਕ, ਸਥਾਨਕ ਜਨਤਕ ਸਿਹਤ ਫੈਸਲੇ ਦੇ ਨਤੀਜੇ ਵਜੋਂ ਅਸਥਾਈ ਤੌਰ ਤੇ ਬੰਦ ਹੋਏ ਕਾਰੋਬਾਰਾਂ ਨੂੰ ਸਿੱਧੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ 25 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।
ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਨੂੰ ਜੂਨ 2021 ਤੱਕ ਵਧਾਇਆ ਜਾਵੇਗਾ, ਜਿਸ ਨਾਲ ਕਾਰੋਬਾਰੀਆਂ ਨੂੰ ਕਰਮਚਾਰੀਆਂ ਨੂੰ ਦੁਬਾਰਾ ਕੰਮ ‘ਤੇ ਰੱਖਣ ਲਈ ਉਤਸ਼ਾਹਤ ਕਰਕੇ ਨੌਕਰੀਆਂ ਦੀ ਰੱਖਿਆ ਕਰਨਾ ਜਾਰੀ ਰੱਖੇਗਾ। ਇਹ ਐਲਾਨ 10 ਮਿਲੀਅਨ ਤੋਂ ਵੱਧ ਨੌਕਰੀਆਂ ਪੈਦਾ ਕਰਨ ਅਤੇ ਰੁਜ਼ਗਾਰ ਨੂੰ ਪਹਿਲਾਂ ਵਾਲੇ ਪੱਧਰ ‘ਤੇ ਬਹਾਲ ਕਰਨ ਦੀ ਸਰਕਾਰ ਦੀ ਵਚਨਬੱਧਤਾ ਦਾ ਹਿੱਸਾ ਹੈ।
ਕੈਨੇਡਾ ਐਮਰਜੈਂਸੀ ਬਿਜਨਸ ਅਕਾਊਂਟ (ਸੀਈਬੀਏ) ਨਾਲ ਕਾਰੋਬਾਰਾਂ ਵੱਲੋਂ ਹੋਰ 20,000 ਡਾਲਰ ਤੱਕ ਦੇ ਵਿਆਜ ਮੁਕਤ ਕਰਜ਼ੇ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਸੀਈਬੀਏ ਲਈ ਅਰਜ਼ੀ ਦੀ ਆਖਰੀ ਮਿਤੀ 31 ਦਸੰਬਰ, 2020 ਤੱਕ ਵਧਾਈ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਸ਼ੁਰੂਆਤੀ ਮਿਤੀ ਅਤੇ ਅਰਜ਼ੀ ਪ੍ਰਕਿਰਿਆ ਸਮੇਤ ਹੋਰ ਵੇਰਵਿਆਂ ਦਾ ਐਲਾਨ ਕੀਤਾ ਜਾਵੇਗਾ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ, ”ਕੈਨੇਡੀਅਨ ਕਾਰੋਬਾਰਾਂ ਅਤੇ ਕਾਮਿਆਂ ਨੇ ਇਸ ਗਲੋਬਲ ਮਹਾਂਮਾਰੀ ਦੁਆਰਾ ਦਰਪੇਸ਼ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਸਾਡੀ ਸਰਕਾਰ ਜਾਣਦੀ ਹੈ ਕਿ ਕੋਵਿਡ-19 ਵਾਇਰਸ ਦੀ ਸੰਭਾਵਤ ਦੂਜੀ ਲਹਿਰ ਦੌਰਾਨ ਕਾਰੋਬਾਰਾਂ ਅਤੇ ਕਾਮਿਆਂ ਨੂੰ ਅਜੇ ਨਿਰੰਤਰ ਸਹਾਇਤਾ ਦੀ ਲੋੜ ਹੈ। ਇਸ ਲਈ ਕਾਰੋਬਾਰਾਂ ਲਈ ਵਿੱਤੀ ਸਹਾਇਤਾ ਪ੍ਰੋਗਰਾਮਾਂ ‘ਚ ਲੋੜੀਂਦੇ ਬਦਲਾਅ ਕਰਕੇ ਅਤੇ ਉਹਨਾਂ ਨੂੰ ਅਗਲੇ ਸਾਲ ਤੱਕ ਵਧਾਇਆ ਗਿਆ ਹੈ। ਫੈੱਡਰਲ ਲਿਬਰਲ ਸਰਕਾਰ ਕਾਰੋਬਾਰਾਂ ਦਾ ਸਮਰਥਨ ਕਰਨ, ਨੌਕਰੀਆਂ ਦੀ ਰੱਖਿਆ ਕਰਨ ਅਤੇ ਕੈਨੇਡੀਅਨਾਂ ਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖਣ ਲਈ ਇਸ ਤਰ੍ਹਾਂ ਹੀ ਲੋੜੀਂਦੇ ਕਦਮ ਚੁੱਕਦੀ ਰਹੇਗੀ।”

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …