14.7 C
Toronto
Tuesday, May 5, 2026
spot_img
Homeਜੀ.ਟੀ.ਏ. ਨਿਊਜ਼ਜੀਟੀਏ ਦੇ ਸੈਂਕੜੇ ਡੇਅਕੇਅਰ ਆਪਰੇਟਰਜ਼ ਨੇ ਅਜੇ ਤੱਕ ਲਾਗੂ ਨਹੀਂ ਕੀਤਾ 10...

ਜੀਟੀਏ ਦੇ ਸੈਂਕੜੇ ਡੇਅਕੇਅਰ ਆਪਰੇਟਰਜ਼ ਨੇ ਅਜੇ ਤੱਕ ਲਾਗੂ ਨਹੀਂ ਕੀਤਾ 10 ਡਾਲਰ ਰੋਜ਼ਾਨਾ ਵਾਲਾ ਚਾਈਲਡ ਕੇਅਰ ਪ੍ਰੋਗਰਾਮ

ਓਨਟਾਰੀਓ/ਬਿਊਰੋ ਨਿਊਜ਼ : ਅਫੋਰਡੇਬਲ ਡੇਅਕੇਅਰ ਦਾ ਬਦਲ ਚੁਣਨ ਲਈ ਸਿਰਫ ਦਾ ਸਮਾਂ ਬੇਸ਼ੱਕ ਵਧਾ ਦਿੱਤਾ ਗਿਆ ਹੈ ਪ੍ਰੰਤੂ ਜੀਟੀਏ ਦੇ ਕਈ ਡੇਅਕੇਅਰ ਆਪਰੇਟਰਜ਼ ਵੱਲੋਂ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਉਹ ਕੀ ਕਰਨਾ ਚਾਹੁੰਦੇ ਹਨ। ਇਸ ਨਾਲ ਮਾਪਿਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਡੇਅਕੇਅਰ ਆਪਰੇਟਰਜ਼ ਕੋਲ ਪਹਿਲੀ ਸਤੰਬਰ ਤੱਕ ਦਾ ਸਮਾਂ ਹੈ, ਜਿਸ ਵਿੱਚ ਉਹ ਇਸ ਪ੍ਰੋਗਰਾਮ ਨੂੰ ਅਪਨਾਉਣ ਜਾਂ ਨਾ ਅਪਨਾਉਣ ਬਾਰੇ ਦੱਸ ਸਕਦੇ ਹਨ। ਸਿਟੀ ਆਫ ਟੋਰਾਂਟੋ ਨੇ ਦੱਸਿਆ ਕਿ 1000 ਤੋਂ ਵੀ ਵੱਧ ਅਜਿਹੇ ਚਾਈਲਡਕੇਅਰ ਸੈਂਟਰ ਹਨ ਤੇ ਲਾਇਸੰਸਸ਼ੁਦਾ ਹੋਮ ਚਾਈਲਡਕੇਅਰ ਏਜੰਸੀਆਂ ਹਨ ਜਿਹੜੀਆਂ ਇਸ ਪ੍ਰੋਗਰਾਮ ਲਈ ਅਪਲਾਈ ਕਰਨ ਵਾਸਤੇ ਯੋਗ ਹਨ। ਅਜੇ ਤੱਕ 570 ਚਾਈਲਡਕੇਅਰ ਆਪਰੇਟਰਜ਼ ਨੇ ਪ੍ਰੋਗਰਾਮ ਨੂੰ ਅਪਨਾਉਣ ਦਾ ਫੈਸਲਾ ਕੀਤਾ ਹੈ ਜਦਕਿ 32 ਵੱਲੋਂ ਇਸ ਪ੍ਰੋਗਰਾਮ ਤੋਂ ਪਾਸੇ ਰਹਿਣ ਦਾ ਫੈਸਲਾ ਕੀਤਾ ਗਿਆ ਹੈ।
ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅਪਨਾਉਣ ਦਾ ਫੈਸਲਾ ਕੀਤਾ ਹੈ ਉਨ੍ਹਾਂ ਵਿੱਚੋਂ 99 ਕਮਰਸ਼ੀਅਲ ਸੈਂਟਰਜ਼ ਹਨ ਜਾਂ ਇਹ ਆਖ ਲਿਆ ਜਾਵੇ ਕਿ ਮੁਨਾਫੇ ਲਈ ਕੰਮ ਕਰਨ ਵਾਲੇ ਅਦਾਰੇ ਹਨ। ਂਿਜਨ੍ਹਾਂ 32 ਆਪਰੇਟਰਜ਼ ਵੱਲੋਂ ਇਸ ਪ੍ਰੋਗਰਾਮ ਤੋਂ ਪਾਸੇ ਰਹਿਣ ਦਾ ਫੈਸਲਾ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ 19 ਵੀ ਮੁਨਾਫੇ ਲਈ ਇਹ ਕੰਮ ਕਰ ਰਹੇ ਹਨ। ਇਸ ਦੌਰਾਨ ਟੋਰਾਂਟੋ ਕੋਲੀਸ਼ਨ ਫੌਰ ਬੈਟਰ ਚਾਈਲਡਕੇਅਰ ਦੀ ਐਬੀਗੇਲ ਡੌਰਿਸ ਨੇ ਆਖਿਆ ਕਿ ਡੈੱਡਲਾਈਨ ਤੋਂ ਪਹਿਲਾਂ ਮੁਨਾਫੇ ਲਈ ਕੰਮ ਨਾ ਕਰਨ ਵਾਲੇ ਬਹੁਗਿਣਤੀ ਚਾਈਲਡਕੇਅਰ ਸੈਂਟਰ ਇਸ ਪ੍ਰੋਗਰਾਮ ਨਾਲ ਜੁੜ ਜਾਣਗੇ।
ਡੌਰਿਸ ਨੇ ਆਖਿਆ ਕਿ ਗੈਰ ਮੁਨਾਫੇ ਵਾਲੇ ਚਾਈਲਡਕੇਅਰ ਸੈਂਟਰਜ਼ ਨੂੰ ਵਾਲੰਟੀਅਰ ਬੋਰਡ ਆਫ ਡਾਇਰੈਕਟਰਜ਼ ਵੱਲੋਂ ਆਪਰੇਟ ਕੀਤਾ ਜਾਂਦਾ ਹੈ ਜਿਸ ਦੀ ਨੁਮਾਇੰਦਗੀ ਮਾਪਿਆਂ ਵੱਲੋਂ ਕੀਤੀ ਜਾਂਦੀ ਹੈ। ਇਹ ਵੀ ਇੱਕ ਮੁੱਦਾ ਹੈ ਕਿ ਉਹ ਗਰਮੀਆਂ ਵਿੱਚ ਨਹੀਂ ਮਿਲਣ ਵਾਲੇ, ਇਸ ਲਈ ਆਪਰੇਟਰਜ਼ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਸਬੰਧਤ ਬੋਰਡਜ਼ ਤੋਂ ਮਨਜ਼ੂਰੀ ਲੈਣ ਤੋਂ ਪਹਿਲਾਂ ਸਾਰੀ ਜਾਣਕਾਰੀ ਹਾਸਲ ਹੋ ਜਾਵੇ ਤਾਂ ਕਿ ਉਹ ਇਸ ਪ੍ਰੋਗਰਾਮ ਨੂੰ ਅਪਣਾ ਸਕਣ।
ਇੱਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ ਹੀ ਅਜਿਹਾ ਪ੍ਰੋਵਿੰਸ ਸੀ ਜਿਸ ਨੇ ਬਸੰਤ ਵਿੱਚ ਫੈਡਰਲ ਸਰਕਾਰ ਨਾਲ ਸੱਭ ਤੋਂ ਅਖੀਰ ਵਿੱਚ 13.2 ਬਿਲੀਅਨ ਡਾਲਰ ਦੀ ਇਹ ਡੀਲ ਸਿਰੇ ਚੜ੍ਹਾਈ ਸੀ।

 

RELATED ARTICLES
POPULAR POSTS