ਓਟਵਾ/ਬਿਊਰੋ ਨਿਊਜ਼ : ਓਟੂਲ ਵੱਲੋਂ ਆਪਣੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲੀ ਸੈਨੇਟਰ ਨੂੰ ਕੰਸਰਵੇਟਿਵ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਓਟੂਲ ਨੇ ਇੱਕ ਨਿੱਕੇ ਜਿਹੇ ਬਿਆਨ ਰਾਹੀਂ ਕਾਕਸ ਵਿੱਚੋਂ ਸੈਨੇਟਰ ਡੈਨਿਸ ਬੈਟਰਜ ਨੂੰ ਕੱਢੇ ਜਾਣ ਦਾ ਐਲਾਨ ਕੀਤਾ। ਇਸ ਤੋਂ ਇੱਕ ਦਿਨ ਪਹਿਲਾਂ ਹੀ ਬੈਟਰਜ ਨੇ ਓਟੂਲ ਦੀ ਲੀਡਰਸ਼ਿਪ ਉੱਤੇ ਭਰੋਸੇ ਦਾ ਵੋਟ ਪੁਆਉਣ ਲਈ ਪਟੀਸ਼ਨ ਲਾਂਚ ਕੀਤੀ ਸੀ। ਓਟੂਲ ਨੇ ਆਖਿਆ ਕਿ ਭ੍ਰਿਸ਼ਟ ਟਰੂਡੋ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਲਈ ਏਕਾਗਰਚਿਤ ਕੰਸਰਵੇਟਿਵ ਟੀਮ ਦੀਆਂ ਕੋਸ਼ਿਸ਼ਾਂ ਦਾ ਅਪਮਾਨ ਕਰਨ ਵਾਲੇ ਕਿਸੇ ਵੀ ਸਖਸ਼ ਦੀਆਂ ਆਪਹੁਦਰੀਆਂ ਨੂੰ ਉਨ੍ਹਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਬੈਟਰਜ ਵੱਲੋਂ ਪਾਈ ਗਈ ਪਟੀਸ਼ਨ ਉੱਤੇ ਉਹ ਵੱਧ ਤੋਂ ਵੱਧ ਸਾਈਨ ਇੱਕਠੇ ਕਰਕੇ ਪਾਰਟੀ ਨੂੰ ਆਉਣ ਵਾਲੇ ਛੇ ਮਹੀਨਿਆਂ ਅੰਦਰ ਇਸ ਮੁੱਦੇ ਉੱਤੇ ਰਾਇਸ਼ੁਮਾਰੀ ਕਰਵਾਉਣ ਲਈ ਮਜਬੂਰ ਕਰਨਾ ਚਾਹੁੰਦੀ ਸੀ ਕਿ ਓਟੂਲ ਨੂੰ ਪਾਰਟੀ ਆਗੂ ਵਜੋਂ ਬਣੇ ਰਹਿਣਾ ਚਾਹੀਦਾ ਹੈ ਜਾਂ ਨਹੀਂ।
ਬੈਟਰਜ ਨੇ ਇਹ ਵੀ ਆਖਿਆ ਕਿ ਪਾਰਟੀ ਦੇ 2023 ਵਿੱਚ ਹੋਣ ਵਾਲੇ ਇਜਲਾਸ ਵਿੱਚ ਲੀਡਰਸ਼ਿਪ ਮੁਲਾਂਕਣ ਦੀ ਉਡੀਕ ਕਰਨ ਦੀ ਥਾਂ ਉਹ ਇਸ ਸਬੰਧ ਵਿੱਚ ਹੁਣੇ ਹੀ ਫੈਸਲਾ ਕਰਵਾਉਣ ਲਈ ਮੁਹਿੰਮ ਛੇੜਨੀ ਚਾਹੁੰਦੀ ਹੈ। ਬੈਟਰਜ ਵੱਲੋਂ ਓਟੂਲ ਉੱਤੇ ਕੰਸਰਵੇਟਿਵ ਕਦਰਾਂ ਕੀਮਤਾਂ ਤੋਂ ਭਟਕਣ ਦੇ ਦੋਸ਼ ਲਾਏ ਗਏ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …