
Image Courtesy :jagbani(punjabkesar)
ਫਿਲਮੀ ਜਗਤ ਵਿਚ ਸੋਗ ਦੀ ਲਹਿਰ
ਮੁੰਬਈ/ਬਿਊਰੋ ਨਿਊਜ਼
ਬਾਲੀਵੁੱਡ ਵਿਚ ਡਾਂਸਿੰਗ ਕਵੀਨ ਦੇ ਨਾਮ ਨਾਲ ਮਸ਼ਹੂਰ ਕੋਰੀਓਗਰਾਫਰ ਸਰੋਜ ਖਾਨ ਦਾ ਲੰਘੀ ਦੇਰ ਰਾਤ ਮੁੰਬਈ ਵਿਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਸਰੋਜ ਖਾਨ ਨੂੰ ਸਵੇਰੇ ਸਪੁਰਦ-ਏ-ਖਾਕ ਵੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਆਪਣੇ 40 ਸਾਲ ਦੇ ਫਿਲਮੀ ਕਰੀਅਰ ਦੌਰਾਨ ਸਰੋਜ ਖਾਨ ਨੇ 2 ਹਜ਼ਾਰ ਦੇ ਕਰੀਬ ਗਾਣੇ ਕੋਰੀਓਗਰਾਫ ਕੀਤੇ ਅਤੇ ਉਨ੍ਹਾਂ 3 ਵਾਰ ਨੈਸ਼ਨਲ ਐਵਾਰਡ ਵੀ ਜਿੱਤਿਆ। ਸਰੋਜ ਖਾਨ ਦੇ ਦਿਹਾਂਤ ‘ਤੇ ਅਮਿਤਾਬ ਬਚਨ, ਸੋਨੂ ਸੂਦ, ਅਕਸ਼ੈ ਕੁਮਾਰ ਅਤੇ ਮਾਧੁਰੀ ਦੀਕਸ਼ਤ ਸਮੇਤ ਸਮੁੱਚੇ ਫਿਲਮੀ ਜਗਤ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।