21 C
Toronto
Friday, June 12, 2026
spot_img
Homeਭਾਰਤਕਾਨਪੁਰ 'ਚ ਪੁਲਿਸ ਦਾ ਬਦਮਾਸ਼ਾਂ ਨਾਲ ਹੋਇਆ ਮੁਕਾਬਲਾ

ਕਾਨਪੁਰ ‘ਚ ਪੁਲਿਸ ਦਾ ਬਦਮਾਸ਼ਾਂ ਨਾਲ ਹੋਇਆ ਮੁਕਾਬਲਾ

Image Courtesy : ਏਬੀਪੀ ਸਾਂਝਾ

ਡੀ.ਐਸ.ਪੀ. ਸਣੇ 8 ਪੁਲਿਸ ਮੁਲਾਜ਼ਮ ਸ਼ਹੀਦ
ਲਖਨਊ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਬਦਮਾਸ਼ਾਂ ਨਾਲ ਹੋਏ ਮੁਕਾਬਲੇ ਦੌਰਾਨ ਪੁਲਿਸ ਦੇ ਡੀ.ਐਸ.ਪੀ. ਸਣੇ 8 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਅਤੇ 8 ਮੁਲਾਜ਼ਮ ਜ਼ਖ਼ਮੀ ਵੀ ਹੋਏ। ਇਸ ਦੌਰਾਨ ਦੋ ਬਦਮਾਸ਼ਾਂ ਦੀ ਗੋਲੀਬਾਰੀ ਦੌਰਾਨ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਿਕਾਸ ਚੌਬੇ ਨਾਮ ਦੇ ਬਦਮਾਸ਼ ਨੂੰ ਕਾਬੂ ਕਰਨ ਲਈ ਲੰਘੀ ਦੇਰ ਰਾਤ ਪੁਲਿਸ ਉਸਦੇ ਟਿਕਾਣੇ ‘ਤੇ ਪਹੁੰਚੀ ਸੀ। ਇਸੇ ਦੌਰਾਨ ਬਦਮਾਸ਼ਾਂ ਨੇ ਪੁਲਿਸ ‘ਤੇ ਅੰਨ੍ਹਵਾਹ ਫਾਇਰਿੰਗ ਕਰ ਦਿੱਤੀ, ਜਿਸ ਵਿਚ ਪੁਲਿਸ ਦੇ ਡੀ.ਐਸ.ਪੀ. ਦਵਿੰਦਰ ਮਿਸ਼ਰਾ ਸਣੇ 8 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ।

RELATED ARTICLES
POPULAR POSTS