ਕਿਹਾ, ਹੁਣ ਮਹਿਲਾ ਕਾਂਗਰਸ ਦਾ ਝੰਡਾ ਪੂਰੇ ਹਿੰਦੁਸਤਾਨ ‘ਚ ਦਿਖਾਈ ਦੇਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਵਿਚ ਅੱਜ ਮਹਿਲਾ ਕਾਂਗਰਸ ਵਲੋਂ ਆਯੋਜਿਤ ‘ਮਹਿਲਾ ਅਧਿਕਾਰ ਸੰਮੇਲਨ’ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਮਹਿਲਾ ਕਾਂਗਰਸ ਦਾ ਝੰਡਾ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਹੋਰ ਸੰਗਠਨਾਂ ਕੋਲ ਝੰਡਾ ਹੈ ਪਰ ਮਹਿਲਾ ਕਾਂਗਰਸ ਕੋਲ ਸ਼ਕਤੀ ਤਾਂ ਹੈ ਪਰ ਝੰਡਾ ਨਹੀਂ ਸੀ। ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਮਹਿਲਾ ਕਾਂਗਰਸ ਦਾ ਝੰਡਾ ਪੂਰੇ ਹਿੰਦੁਸਤਾਨ ਵਿਚ ਦਿਖਾਈ ਦੇਵੇਗਾ। ਰਾਹੁਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਿੰਦੁਸਤਾਨ ਦੀਆਂ ਮਹਿਲਾਵਾਂ ਨੂੰ ਕਾਂਗਰਸ ਪਾਰਟੀ ਵਿਚ ਘੱਟੋ-ਘੱਟ 50 ਫੀਸਦੀ ਥਾਂ ਦੇਣ ਦਾ ਉਨ੍ਹਾਂ ਦਾ ਉਦੇਸ਼ ਹੈ। ਇਸ ਮੌਕੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ. ਐਸ. ਐਸ. ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬਹੁਤ ਸਾਰੇ ਮਸਲਿਆਂ ‘ਤੇ ਬੋਲਦੇ ਹਨ ਪਰ ਜਬਰ-ਜਨਾਹ ਦੀਆਂ ਘਟਨਾਵਾਂ ‘ਤੇ ਚੁੱਪ ਰਹਿੰਦੇ ਹਨ। ਰਾਹੁਲ ਨੇ ਕਿਹਾ ਕਿ ਲੰਘੇ ਚਾਰ ਸਾਲਾਂ ਵਿਚ ਮਹਿਲਾਵਾਂ ‘ਤੇ ਜ਼ਿੰਨੇ ਜ਼ੁਲਮ ਹੋਏ ਹਨ, ਉਹ ਪਿਛਲੇ 70 ਸਾਲਾਂ ਨਹੀਂ ਹੋਏ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …