HAPPY NEW YEAR 2023
ਬੀਤੇ ਵਰ੍ਹੇ ਲਈ ਤੇਰਾ ਧੰਨਵਾਦ ਕਰੀਏ,
2023 ਵਾਲਾ ਆਵੇ ਚੰਗਾ ਸਾਲ ਦਾਤਾ।
ਭੁੱਖੇ ਢਿੱਡ ਨਾ ਕਿਸੇ ਨੂੰ ਪਏ ਸਾਉਣਾ,
ਸਭ ਨੂੰ ਮਿਲਦਾ ਰਹੇ ਫ਼ੁਲਕਾ ਤੇ ਦਾਲ ਦਾਤਾ।
ਕਾਮਿਆਂ ਦੀ ਕਮਾਈ ਵਿੱਚ ਬਰਕਤਾਂ ਪਾਈ ਰੱਖੀਂ,
ਸਖ਼ਤ ਘਾਲਣਾ ਰਹੇ ਜਿਹੜੇ ਘਾਲ ਦਾਤਾ।
ਜੰਗਾਂ ਮੁੱਕ ਜਾਣ, ਅਮਨ ਤੇ ਚੈਨ ਹੋ ਜਾਏ,
ਧਰਤ ਤੇ ਡੁੱਲ੍ਹੇ ਨਾ ਲਹੂ ਹੋਰ ਲਾਲ ਦਾਤਾ।
ਸੇਵਕ ਜਨਤਾ ਦੇ ਰਾਜੇ ਜੋ ਬਣ ਬੈਠੇ,
ਸੁਮੱਤ ਬਖ਼ਸ਼ੀਂ ਕਿ ਰਹਿਣ ਦਿਆਲ ਦਾਤਾ।
ਦੁਰਯੋਧਨ ਕਰੇ ਨਾ ਚੀਰ-ਹਰਣ ਦਰੋਪਤੀ ਦਾ,
ਪਾਂਡਵ ਫਸਣ ਨਾ ਸ਼ਕਨੀ ਦੀ ਚਾਲ ਦਾਤਾ।
ਖ਼ਾਤਿਰ ਰੁਜ਼ਗਾਰ ਦੀ, ਪ੍ਰਦੇਸੀਂ ਜੋ ਫਿਰਨ ਰੁੱਲਦੇ,
ਟਿਕਾਣੇ ਪਹੁੰਚਣ ਤੇ ਮਿਟ ਜਾਏ ਭਾਲ ਦਾਤਾ।
ਕਾਮ, ਕ੍ਰੋਧ ਤੇ ਲਾਲਚਾਂ ਸਾਡੀ ਮੱਤ ਮਾਰੀ,
ਖ਼ੁਰਚ-ਖ਼ੁਰਚ ਮਨਾਂ ਦਾ ਲਾਹ ਦੇ ਜੰਗ਼ਾਲ ਦਾਤਾ।
ਲੋੜ ਰਹੀ ਨਾ ਪਰ ਮੰਗਣੋ ਵੀ ਥੱਕਦਾ ਨਾ,
ਨੀਅਤ ‘ਬਲਵਿੰਦਰ’ ਦੀ ਹੈ ਕਿੰਨੀ ਕਮਾਲ ਦਾਤਾ।
ਗਿੱਲ ਬਲਵਿੰਦਰ
CANADA +1.416.558.5530
([email protected] )