Breaking News

ਗੀਤ

ਰੰਗਲਾ ਪੰਜਾਬ ਸਾਡਾ।
ਮਾਝਾ ਤੇ ਦੁਆਬ ਸਾਡਾ।
ਮਾਲਵਾ ਗ਼ੁਮਾਨ ਸਾਡਾ।
ਪੁਆਧ ਹੈ ਮਾਣ ਸਾਡਾ।
ਜਿਵੇਂ ਸੋਹਣੇ ਫੁੱਲਾਂ ਵਿੱਚ,
ਖਿੜ੍ਹਿਆ ਗੁਲਾਬ ਸਾਡਾ।
ਰੰਗਲਾ ਪੰਜਾਬ ਸਾਡਾ।
ਛਿੰਝ ਦੇਖਾਂ ਮੁੜ ਕੇ ਮੈਂ ਪਿੰਡ ਰੂਪੋਵਾਲ ਦੀ।
ਭੁੱਲੇ ਮੈਨੂੰ ਕਦੇ ਨਾ ਕੌਡੀ ਦੇਵੀ ਦਿਆਲ ਦੀ।
ਖੇਡਾਂ ਨਾਲ ਹੁੰਦਾ ਸੀ ਪਿਆਰ ਬੇਹਿਸਾਬ ਸਾਡਾ।
ਰੰਗਲਾ ਪੰਜਾਬ ਸਾਡਾ, ਰੰਗਲਾ ਪੰਜਾਬ ……..
ਲਗਦੇ ਸੀ ਮੇਲੇ ਅਤੇ ਗਾਉਣ ਦੇ ਅਖਾੜੇ ਵੀ।
ਕੱਢਦੇ ਪੁਰਾਣੀ ਕਿੜ ਪਾਉਂਦੇ ਕਈ ਪੁਆੜੇ ਵੀ।
ਮੰਗ ਲੈਂਦੇ ਮਾਫ਼ੀ ਕੰਮ ਕਰਕੇ ਖਰਾਬ ਸਾਡਾ।
ਰੰਗਲਾ ਪੰਜਾਬ ਸਾਡਾ, ਰੰਗਲਾ ਪੰਜਾਬ…….
ਸਾਂਝੇ ਚੁੱਲ੍ਹੇ ਸਾਰਿਆਂ ਦੇ ਮਘਦੇ ਸੀ ਹੁੰਦੇ ਇੱਥੇ।
ਪੰਜ ਦਰਿਆ ਵੀ ਕਦੇ ਵਗਦੇ ਸੀ ਹੁੰਦੇ ਇੱਥੇ।
ਦੂਰ ਹੋਇਆ ਰਾਵੀ ਕੋਲੋਂ ਜੇਹਲਮ ਝਨਾਬ ਸਾਡਾ।
ਰੰਗਲਾ ਪੰਜਾਬ ਸਾਡਾ,ਰੰਗਲਾ ਪੰਜਾਬ…….
ਬਾਬਿਆਂ ਦੀ ਢਾਣੀ ਬੈਠੀ ਜੁੜੀ ਹੋਵੇ ਸੱਥ ਵਿੱਚ।
ਪਿੰਡ ਦੀ ਕਮਾਨ ਵੀ ਸਿਆਣਿਆਂ ਦੇ ਹੱਥ ਵਿੱਚ।
ਉਹੀ ਰੋਅਬ ਦਬਕਾ ਮਢੀਰ ਨੂੰ ਜੁਆਬ ਸਾਡਾ।
ਰੰਗਲਾ ਪੰਜਾਬ ਸਾਡਾ, ਰੰਗਲਾ ਪੰਜਾਬ…..
ਖਾਣ ਪੀਣ ਖੁੱਲ੍ਹਾ, ਚਿਹਰੇ ਦਗਦੇ ਸੀ ਬੜੇ ਹੁੰਦੇ।
ਗਲਾਂ ਵਿੱਚ ਕੈਂਠੇ, ਕੋਕੇ ਖੂੰਡਿਆਂ ‘ਤੇ ਜੜੇ ਹੁੰਦੇ।
ਹਿੱਕ ਚੌੜੀ ਕਰ ਤੁਰੇ, ਗੱਭਰੂ ਨਵਾਬ ਸਾਡਾ।
ਰੰਗਲਾ ਪੰਜਾਬ ਸਾਡਾ, ਰੰਗਲਾ ਪੰਜਾਬ…….
ਨਸ਼ਿਆਂ ਦਾ ਹੜ੍ਹ ਰੁਕੇ, ਬਚਾ ਲਵੋ ਜਾਨਾਂ ਨੂੰ।
ਪੱਕੇ ਪੈਰੀਂ ਨੱਥ ਪਵੇ ਵਹਿਸ਼ੀ ਹੈਵਾਨਾਂ ਨੂੰ।
ਇਹੋ ਜਿਹਾ ਵਿਰਸਾ ਤਾਂ ਨਹੀਂ ਸੀ ਜ਼ਨਾਬ ਸਾਡਾ।
ਰੰਗਲਾ ਪੰਜਾਬ ਸਾਡਾ, ਰੰਗਲਾ ਪੰਜਾਬ……
ਦਿਲ ਕਰੇ ਪਿੰਡ ਜਾ ਕੇ ਮੰਜਾ ਕੋਠੇ ਡਾਹ ਲਵਾਂ।
ਬਾਤ ਕੋਈ ਪੁਰਾਣੀ ‘ਸੁੱਖ’ ਤਾਰਿਆਂ ‘ਨਾ ਪਾ ਲਵਾਂ।
ਪੁੰਨਿਆਂ ਦੇ ਚੰਦ ਜਿਹਾ ਹੋਵੇ ਕੋਈ ਖਾਬ ਸਾਡਾ।
ਰੰਗਲਾ ਪੰਜਾਬ ਸਾਡਾ, ਰੰਗਲਾ ਪੰਜਾਬ……
– ਸੁਲੱਖਣ ਮਹਿਮੀ
+647-786-6329

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …