ਸੱਜਣਾ ਤੇਰੇ ਕੋਲ ਸਵੇਰੇ ਨੇ।
ਤੈਨੂੰ ਸਾਡੇ ਕੋਲੋਂ ਕੀ ਲੱਭਣਾ,
ਸ਼ਾਮਾਂ ਤੇ ਢਲ਼ੇ ਹਨ੍ਹੇਰੇ ਨੇ।
ਸੱਜਣਾ ਤੇਰੇ ਕੋਲ ਸਵੇਰੇ ਨੇ।
ਸਾਡੇ ਪਿਆਰ ਦਿਲਾਂ ‘ਚ ਵਗਦੇ ਨੇ।
ਤੈਨੂੰ ਗ਼ੈਰ ਵੀ ਆਪਣੇ ਲੱਗਦੇ ਨੇ।
ਅੱਜ ਵੀ ਮੈਂ ਇੰਤਜਾਰ ਕਰਾਂ,
ਤੇਰੇ ਰਾਹਾਂ ‘ਚ ਸਾਡੇ ਡੇਰੇ ਨੇ।
ਸੱਜਣਾ ਤੇਰੇ ਕੋਲ ਸਵੇਰੇ ਨੇ।
ਤੂੰ ਕਰ ਇਕਰਾਰ ਭੁੱਲ ਗਈ ਨੀ।
ਲੋਭ ਦੀ ਤੱਕੜੀ ‘ਚ ਤੁੱਲ ਗਈ ਨੀ।
ਹਾਸੇ ਵੀ ਲੁੱਟ ਕੇ ਲੈ ਗਈ ਤੂੰ,
ਤੇਰੀ ਯਾਦ ‘ਚ ਹੰਝੂ ਕੇਰੇ ਨੇ।
ਸੱਜਣਾ ਤੇਰੇ ਕੋਲ ਸਵੇਰੇ ਨੇ।
ਹੁਸਨ ਦੇ ਤੀਰ ਚਲਾਏ ਤੂੰ।
ਹੋਰ ਕਿੱਥੇ ਨੈਣ ਮਿਲਾਏ ਤੂੰ।
ਉਡੀਕ ਅਜੇ ਵੀ ਮੁੱਕੀ ਨਾ,
ਸੁੰਨੇ ਪਏ ਬਨ੍ਹੇਰੇ ਨੇ।
ਸੱਜਣਾ ਤੇਰੇ ਕੋਲ ਸਵੇਰੇ ਨੇ।
ਅੱਜ ਵੀ ਯਾਦ ਉਹ ਸਾਰੇ ਨੀ।
ਤੇਰੇ ਬੋਲੇ ਬੋਲ ਪਿਆਰੇ ਨੀ।
ਤਾਰੇ ਤੋੜੇ ਕੌਣ ਕਿਸੇ ਲਈ,
ਭਰਦੇ ਦਮ ਬਥੇਰੇ ਨੇ।
ਸੱਜਣਾ ਤੇਰੇ ਕੋਲ ਸਵੇਰੇ ਨੇ।
ਜਦੋਂ ਹਵਾ ਪੁਰੇ ਦੀ ਵਗਦੀ ਸੀ।
ਦਿਲਾਂ ਨੂੰ ਜਾਂਦੀ ਠਗਦੀ ਸੀ।
ਦੋ ਤੋਂ ਹੋ ਗਏ ਚਾਰ ਜਦੋਂ,
‘ਸੁਲੱਖਣਾ’ ਪਿਆਰ ਬਖੇਰੇ ਨੇ।
ਸੱਜਣਾ ਤੇਰੇ ਕੋਲ ਸਵੇਰੇ ਨੇ।
– ਸੁਲੱਖਣ ਮਹਿਮੀ
+647-786-6329