ਟੋਰਾਂਟੋ/ਬਿਊਰੋ ਨਿਊਜ਼ : ਟ੍ਰਿਨਿਟੀ ਕਾਲਜ ‘ਚ ਖਟਮਲਾਂ ਨੇ ਆਪਣੀ ਪੂਰੀ ਦਹਿਸ਼ਤ ਫੈਲਾਈ ਹੋਈ ਹੈ। ਇਨ੍ਹਾਂ ਖਟਮਲਾਂ ਤੋਂ ਡਰਦੇ ਹੋਏ ਵਿਦਿਆਰਥੀ ਹੋਸਟਲ ਛੱਡਣ ਲਈ ਮਜਬੂਰ ਹਨ। ਇਹ ਖੁਲਾਸਾ ਉੱਥੇ ਰਹਿਣ ਵਾਲੀ ਫਰਸਟ ਯੀਅਰ ਬਿਜ਼ਨਸ ਸਟੂਡੈਂਟ ਐਮੀ ਕਿੰਮ ਵੱਲੋਂ ਕੀਤਾ ਗਿਆ। ਕਿੰਮ ਨੇ ਦੱਸਿਆ ਕਿ ਉਸ ਦੀ ਹੀ ਮੰਜ਼ਿਲ ਉੱਤੇ ਰਹਿਣ ਵਾਲੀ ਉਸ ਦੀ ਇੱਕ ਸਾਥੀ ਨੇ ਫਰਵਰੀ ਦੇ ਸ਼ੁਰੂ ਵਿੱਚ ਹੀ ਖਟਮਲ ਹੋਣ ਦਾ ਪਤਾ ਲਾਇਆ ਸੀ। ਫਿਰ ਉਸ ਸਮੇਤ ਕਈ ਹੋਰ ਵਿਦਿਆਰਥੀਆਂ ਨੂੰ ਬਿਸਤਰਿਆਂ, ਸਰ੍ਹਾਣਿਆਂ ਦੇ ਗਿਲਾਫਾਂ ਵਿੱਚ ਖਟਮਲ ਮਿਲੇ। ਉਨ੍ਹਾਂ ਦੇ ਸ਼ਰੀਰ ਉੱਤੇ ਖਟਮਲਾਂ ਦੇ ਕੱਟੇ ਜਾਣ ਦੇ ਨਿਸ਼ਾਨ ਵੀ ਪਾਏ ਗਏ। ਉਸ ਨੇ ਦੱਸਿਆ ਕਿ ਟ੍ਰਿਨਿਟੀ ਕਾਲਜ ਇਸ ਸਮੱਸਿਆ ਤੋਂ ਜਾਣੂ ਹੈ ਤੇ ਕਈ ਵਾਰੀ ਪੈਸਟ ਕੰਟਰੋਲ ਵੀ ਕਰਵਾਇਆ ਜਾ ਚੁੱਕਿਆ ਹੈ ਪਰ ਇਹ ਸਮੱਸਿਆ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਉਸ ਨੇ ਆਪਣੀ ਉਹ ਚਾਦਰ ਵੀ ਵਿਖਾਈ ਜਿਸ ਉੱਤੇ ਖਟਮਲਾਂ ਨੂੰ ਕੁਚਲਿਆ ਗਿਆ ਸੀ। ਟ੍ਰਿਨਿਟੀ ਕਾਲਜ ਦੇ ਬੁਲਾਰੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਖਟਮਲ ਮੌਜੂਦ ਹਨ ਤੇ ਪੈਸਟ ਕੰਟਰੋਲ ਵੀ ਕਰਵਾਇਆ ਜਾ ਚੁੱਕਿਆ ਹੈ।
Check Also
ਓਨਟਾਰੀਓ ਐਜੂਕੇਸ਼ਨ ਵਰਕਰਜ਼ ਦੇ ਭੱਤਿਆਂ ‘ਚ 11 ਫੀਸਦੀ ਵਾਧਾ ਚਾਹੁੰਦੀ ਹੈ ਯੂਨੀਅਨ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੇ ਐਜੂਕੇਸ਼ਨ ਵਰਕਰਜ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਪ੍ਰੋਵਿੰਸ ਤੋਂ …