ਓਨਟਾਰੀਓ ਦਾ ਸਾਲ 2018 ਦਾ ਬਜਟ ਜਾਰੀ : ਬਜਟ ਵਿੱਤੀ ਸੁਰੱਖਿਆ ਪ੍ਰਦਾਨ ਕਰਨ ‘ਤੇ ਕੇਂਦਰਤ ਅਤੇ ਨੌਕਰੀਆਂ ਦੇ ਵਧੇਰੇ ਸਾਧਨ ਪੈਦਾ ਕਰਨ ‘ਤੇ ਜ਼ੋਰ
ਓਨਟਾਰੀਓ/ਬਿਊਰੋ ਨਿਊਜ਼ : ਸਰਕਾਰ ਨੇ ઠ2018 ਦਾ ਬਜਟ ਜਾਰੀ ਕੀਤਾ, ਜਿਸ ਵਿੱਚ ਸਿਹਤ ਦੇਖਭਾਲ, ਚਾਈਲਡ ਕੇਅਰ ਅਤੇ ਮਾਨਸਿਕ ਸਿਹਤ ਵਿੱਚ ਮਹੱਤਵਪੂਰਨ ਨਵੇਂ ਨਿਵੇਸ਼ ਅਤੇ ਪ੍ਰਾਂਤ ਭਰ ਵਿੱਚ ਲੋਕਾਂ ਵਾਸਤੇ ਨੌਕਰੀਆਂ ਦੇ ਹੋਰ ਜ਼ਿਆਦਾ ਮੌਕੇ ਉਤਪੰਨ ਕਰਨ ਲਈ ਨਵੇਂ ਉਪਾਅ ਸ਼ਾਮਲ ਹਨ।
ਬਜਟ ਅਜਿਹੀਆਂ ਪਹਿਲਾਂ ‘ਤੇ ਵੀ ਧਿਆਨ ਕੇਂਦਰਿਤ ਕਰਦਾ ਹੈ ਜਿਹੜੀਆਂ ਜੀਵਨ ਨੂੰ ਹੋਰ ਜ਼ਿਆਦਾ ਕਿਫਾਇਤੀ ਬਣਾਉਂਦੀਆਂ ਹਨ ਅਤੇ ਤੇਜ਼ ਆਰਥਿਕ ਤਬਦੀਲੀ ਦੇ ਸਮੇਂ ਵਿੱਚ ਹੋਰ ਜ਼ਿਆਦਾ ਵਿੱਤੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ઠઠ
ਓਨਟਾਰੀਓ ਦੀ ਅਰਥ ਵਿਵਸਥਾ ਜ਼ਿਆਦਾ ਮਜ਼ਬੂਤ ਹੋ ਰਹੀ ਹੈ, ਲਗਭਗ ਦੋ ਦਹਾਕਿਆਂ ਵਿੱਚ ਬੇਰੁਜ਼ਗਾਰੀ ਦੇ ਸਭ ਤੋਂ ਘੱਟ ਰੇਟ ਦੇ ਨਾਲ। ਫਿਰ ਵੀ ਰਹਿਣ ਸਹਿਣ ਦੀ ਵੱਧਦੀ ਲਾਗਤ ਅਤੇ ਸਥਿਰ, ਲੰਮੇ-ਸਮੇਂ ਦੀਆਂ ਨੌਕਰੀਆਂ ਲੱਭਣ ਦੇ ਜ਼ਿਆਦਾ ਮੁਸ਼ਕਲ ਹੋਣ ਦੇ ਵਿਚਕਾਰ, ਬਹੁਤ ਸਾਰੇ ਲੋਕ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਦੇਖਭਾਲ ਕਰਨ ਲਈ ਸੰਘਰਸ਼ ਕਰ ਰਹੇ ਹਨ। ਜਿਵੇਂ ਬਦਲਦੀ ઠਅਰਥ ਵਿਵਸਥਾ ਸਾਡੇ ਸਮਾਜ ਵਿਚਲੇ ਫਾਸਲਿਆਂ ਨੂੰ ਜ਼ਿਆਦਾ ਵੱਡਾ ਕਰਦੀ ਹੈ, ਸਰਕਾਰ ਦੀ ਪ੍ਰਾਂਤ ਵਿੱਚ ਸਾਰੇ ਲੋਕਾਂ ਨੂੰ ਉਸ ਦੇਖਭਾਲ ਅਤੇ ਅਵਸਰ ਦੇ ਨਾਲ ਸਹਾਰਾ ਦੇ ਕੇ ਜ਼ਿਆਦਾ ਨਿਆਂਪੂਰਨ, ਬਿਹਤਰ ਓਨਟਾਰੀਓ ਦਾ ਨਿਰਮਾਣ ਕਰਨ ਲਈ ਯੋਜਨਾ ਹੈ, ਜਿਸਦੀ ਲੋੜ ਉਨ੍ਹਾਂ ਨੂੰ ਅਗੇ ਵੱਧਣ ਵਾਸਤੇ ਹੈ। ਚਾਰਲਜ਼ ਸੂਜ਼ਾ, ਮਨਿਸਟਰ ਆਫ ਫਾਈਨੈਂਸ, ਨੇ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਹੈ। ਜੇ ਇਹ ਪਾਸ ਹੋ ਜਾਂਦਾ ਹੈ, ਓਨਟਾਰੀਓ 65 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਮੁਫਤ ਕੀਤੀਆਂ ਗਈਆਂ ਦਵਾਈਆਂ ਦੇ ਨਾਲ OHIP+ ਨੂੰ ਵਧਾਏਗਾ, ਮਾਨਸਿਕ ਸਿਹਤ ਦੇਖਭਾਲ ਅਤੇ ਲਤਾਂ ਲਈ ਸੇਵਾਵਾਂ ਨੂੰ ਸੁਧਾਰੇਗਾ ਅਤੇ ਢਾਈ ਸਾਲ ਦੇ ਬੱਚਿਆਂ ਲਈ ਕਿੰਡਰਗਾਰਟਨ ਲਈ ਯੋਗ ਹੋ ਜਾਣ ਤੱਕ ਮੁਫਤ ਪ੍ਰੀਸਕੂਲ ਦੀ ਸ਼ੁਰੂਆਤ ਕਰੇਗਾ। ઠ
ਜੀਵਨ ਨੂੰ ਜ਼ਿਆਦਾ ਕਿਫਾਇਤੀ ਬਣਾਉਣ ਦਾ ਉਪਰਾਲਾ
ਪਰਿਵਾਰ ਵਧਦੇ ਹੋਏ ਦਬਾਆਂ ਦਾ ਸਾਹਮਣਾ ਕਰ ਰਹੇ ਹਨ- ਭਾਵੇਂ ਉਹ ਕੰਮ ਤੇ ਹੋਣ ਜਾਂ ਰੋਜ਼ਾਨਾ ਆਉਣ-ਜਾਣ ਤੇ ਜਾਂ ਉਨ੍ਹਾਂ ਦੀ ਪਾਕੇਟਬੁਕ ਵਿੱਚ – ਅਤੇ ਇਸ ਦਾ ਅਸਲ ਪ੍ਰਭਾਵ ਲੋਕਾਂ ਦੇ ਜੀਵਨਾਂ ਅਤੇ ਆਪਣੇ ਪਿਆਰਿਆਂ ਦੀ ਦੇਖਭਾਲ ਕਰਨ ਦੀ ਸਾਡੀ ਸਮਰੱਥਾ ਤੇ ਪੈ ਰਿਹਾ ਹੈ । ਓਨਟਾਰਿਓ ਜੀਵਨ ਨੂੰ ਹੋਰ ਜ਼ਿਆਦਾ ਕਿਫਾਇਤੀ ਬਣਾਉਣ ਲਈ ਅਤੇ ਤੇਜ਼ ਆਰਥਿਕ ਤਬਦੀਲੀ ਦੇ ਸਮੇਂ ਵਿੱਚ ਹੋਰ ਜ਼ਿਆਦਾ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ਕਦਮ ਚੁੱਕ ਰਿਹਾ ਹੈ।
ਬਜ਼ੁਰਗਾਂ ਨੂੰ ਆਤਮ ਨਿਰਭਰ ਢੰਗ ਨਾਲ ਜੀਣ ਲਈ ਬਜਟ ‘ਚ ਵੱਡੀ ਤਜਵੀਜ਼
ਨਵਾਂ ਸੀਨੀਅਰਜ਼ ਹੈਲਦੀ ਹੋਮ ਪ੍ਰੋਗਰਾਮ ਸ਼ੁਰੂਆਤ ਕਰਕੇ ਇਹ ਵਡੇਰੀ ਉਮਰ ਦੇ ਬਜ਼ੁਰਗਾਂ ਦੇ ਘਰ ਵਿੱਚ, ਜਿਥੇ ਉਹ ਰਹਿਣਾ ਚਾਹੁੰਦੇ ਹਨ, ਰਹਿਣ ਨਾਲ ਸਬੰਧਤ ਲਾਗਤਾਂ ਨੂੰ ਮਾਨਤਾ ਦਿੰਦਾ ਹੈ। ਇਹ 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਅਗਵਾਈ ਹੇਠ ਯੋਗ ਘਰਾਂ ਨੂੰ ਉਨ੍ਹਾਂ ਨੂੰ ਆਤਮ ਨਿਰਭਰ ਢੰਗ ਨਾਲ ਜੀਣ ਅਤੇ ਉਨ੍ਹਾਂ ਦੇ ਘਰਾਂ ਦੇ ਰੱਖ ਰਖਾਅ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨ ਵਾਸਤੇ ਸਾਲਾਨਾ $750 ਤੱਕ ਦਾ ਲਾਭ ਮੁਹੱਈਆ ਕਰਦਾ ਹੈ।
ਕੰਮ ਵਾਲੀ ਥਾਂ ‘ਤੇ ਹੀ ਮਿਲਣ ਸਿਹਤ ਸਹੂਲਤਾਂ
ਇੱਕ ਨਵੇਂ ਓਨਟਾਰੀਓ ਡਰੱਗ ਐਂਡ ਡੈਂਟਲ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਕੰਮ ਦੇ ਸਥਾਨ ਤੇ ਸਿਹਤ ਸੰਬੰਧੀ ਲਾਭਾਂ ਤੋਂ ਬਿਨਾ ਜਾਂ ઠOHIP+ ਜਾਂ ਹੋਰ ਸਰਕਾਰੀ ਪ੍ਰੋਗਰਾਮਾਂ ਦੇ ਹੇਠ ਨਾ ਆਉਣ ਵਾਲੇ ਲੋਕਾਂ ਲਈ, ਹਰ ਸਾਲ ਨਿਰਦਿਸ਼ਟ ਕੀਤੀਆਂ ਗਈਆਂ ਦਵਾਈਆਂ ਅਤੇ ਦੰਦਾਂ ਸਬੰਧੀ ਯੋਗ ਖਰਚਿਆਂ ਲਈ, 80 ਪ੍ਰਤੀਸ਼ਤ ਵਾਪਸ ਕਰਨਾ, ਪ੍ਰਤੀ ਇਕੱਲੇ ਵਿਅਕਤੀ ਲਈ $400, ਹਰ ਜੋੜੇ ਲਈ $600 ਅਤੇ ਦੋ ਬੱਚਿਆਂ ਦੇ ਚਾਰ ਵਿਅਕਤੀਆਂ ਦੇ ਪਰਿਵਾਰ ਲਈ $700 ਦੇ ਅਧਿਕਤਮ ਤੱਕ।ઠ
ਢਾਈ ਸਾਲ ਦੇ ਬੱਚਿਆਂ ਲਈ ਉਨ੍ਹਾਂ ਦੇ ਕਿੰਡਰਗਾਰਟਨ ਲਈ ਯੋਗ ਹੋ ਜਾਣ ਤੱਕ ਪ੍ਰੀਸਕੂਲ ਚਾਇਲਡ ਕੇਅਰ ਨੂੰ ਮੁਫਤ ਬਣਾ ਕੇ ਹੋਰ ਜ਼ਿਆਦਾ ਕਿਫਾਇਤੀ ਗੁਣਵੱਤਾ ਵਾਲੀ ਚਾਇਲਡ ਕੇਅਰ ਮੁਹੱਈਆ ਕਰਕੇ। ਇਹ ਇੱਕ ਬੱਚੇ ਵਾਲੇ ਪਰਿਵਾਰ ਲਈ ਔਸਤਨ /17,000 ਬਚਾਉਂਦਾ ਹੈ ਅਤੇ ਉਨ੍ਹਾਂ ਬਚਤਾਂ ਨੂੰ ਵਧਾਉਂਦਾ ਹੈ ਜਿਹੜੀਆਂ ਪਰਿਵਾਰ ਫੁੱਲ-ਡੇ ਕਿੰਟਰਗਾਰਟਨ ਤੋਂ ਪ੍ਰਾਪਤ ਕਰਦੇ ਹਨ। ਇਹ ਦਰਸਾਇਆ ਗਿਆ ਹੈ ਕਿ ਮੁਢਲੀ ਸਿੱਖਿਆ ਬੱਚਿਆਂ ਦੇ ਅਕਾਦਮਿਕ ਪ੍ਰਦਰਸ਼ਨ ਨੂੰ ਉਨ੍ਹਾਂ ਦੇ ਪੂਰੇ ਜੀਵਨਾਂ ਵਿੱਚ ਸੁਧਾਰਦੀ ਹੈ।ઠ ਲੱਖਾਂ ਹੋਰ ਜ਼ਿਆਦਾ ਬੱਚਿਆਂ, ਨੌਜਵਾਨਾਂ ਅਤੇ ਬਾਲਗਾਂ ਵਾਸਤੇ ਓਨਟਾਰੀਓ ਭਰ ਵਿੱਚ ਮਾਨਸਿਕ ਸਿਹਤ ਸਬੰਧੀ ਅਤੇ ਲਤਾਂ ਸੰਬੰਧੀ ਸੇਵਾਵਾਂ ਤੱਕ ਬਿਹਤਰ ਅਤੇ ਜ਼ਿਆਦਾ ਤੇਜ਼ ਪਹੁੰਚ ਮੁਹੱਈਆ ਕਰਕੇ ઠ- ਕੁਲ ਫੰਡਿਗ ਨੂੰ ਚਾਰ ਸਾਲਾਂ ਵਿੱਚ /17 ਬਿਲੀਅਨ ਤੋਂ ਵਧ ਤੱਕ ਲਿਆਉਂਦੇ ਹੋਏ। ઠ
ਦੇਖਭਾਲ ਤੱਕ ਬਿਹਤਰ ਪਹੁੰਚ ਪ੍ਰਦਾਨ ਕਰਕੇ, ਉਡੀਕ ਦੇ ਸਮਿਆਂ ਨੂੰ ਘਟਾ ਕੇ, ਸਮਰੱਥਾ ਸੰਬੰਧੀ ਮੁੱਦਿਆਂ ਨਾਲ ਨਜਿੱਠ ਕੇ ਹਸਪਤਾਲਾਂ ਨੂੰ ਸੁਧਾਰ ਕੇ ਅਤੇ 2018-19 ਵਿੱਚ /822 ਮਿਲੀਅਨ ਦੇ ਵਾਧੂ ਨਿਵੇਸ਼ ઠ- ਲਗਭਗ ਇੱਕ ਦਹਾਕੇ ਵਿੱਚ ਕਿਸੀ ਵੀ ਸਰਕਾਰ ਦੁਆਰਾ ਹਸਪਤਾਲਾਂ ਵਿੱਚ ਇਕੱਲਾ ਸਭ ਤੋਂ ਵੱਡਾ ਨਿਵੇਸ਼ – ਕਰਕੇ ਓਨਟਾਰੀਓ ਦੀ ਵੱਧ ਰਹੀ ਅਤੇ ਬਿਰਧ ਹੋ ਰਹੀ ਆਬਾਦੀ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਕੇ ।
ਪ੍ਰਾਂਤ ਲੋਕਾਂ ਲਈ ਹੋਰ ਜ਼ਿਆਦਾ ਅਤੇ ਜ਼ਿਆਦਾ ਤੇਜ਼ ਸਿਹਤ ਸੰਭਾਲ ਮੁਹੱਈਆ ਕਰਨ ਵਾਸਤੇ ਹਸਪਤਾਲਾਂ ਦਾ ਨਿਰਮਾਣ ਕਰਨ ਅਤੇ ਉਨ੍ਹਾਂ ਨੂੰ ਨਵਾਂ ਕਰਨ ਲਈ 10 ਸਾਲਾਂ ਵਿੱਚ ਲਗਭਗ /19 ਬਿਲੀਅਨ ਦਾ ਨਿਵੇਸ਼ ਵੀ ਕਰ ਰਿਹਾ ਹੈ। ઠ
ਅਗਲੇ 10 ਸਾਲਾਂ ਵਿੱਚ 30,000 ਨਵੇਂ ਲੌਂਗ-ਟਰਮ ਦੇਖਭਾਲ ਬੈੱਡ ਉਤਪੰਨ ਕਰਕੇ – 2022 ਤੱਕ 5,000 ਨਵੇਂ ਬੈੱਡ ਜੋੜ ਕੇ – ਅਜਿਹੇ ਲੋਕਾਂ ਦੀ ਸਹਾਇਤਾ ਕਰਨ ਵਾਸਤੇ ਜੋ ਹੁਣ ਆਤਮ ਨਿਰਭਰਤਾ ਨਾਲ ਨਹੀਂ ਰਹਿ ਸਕਦੇ ਅਤੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਲੋਕਾਂ ਵਾਸਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਨ ਲਈ। ਇਹ ਨਵੇਂ ਬੈੱਡ ਮੁੜ ਕੇ ਵਿਕਸਤ ਕੀਤੇ ਜਾ ਰਹੇ 30,000 ਮੌਜੂਦਾ ਬੈੱਡਾਂ ਤੋਂ ਇਲਾਵਾ ਹਨ।
ਵਿਕਾਸ ਸੰਬੰਧੀ ਅਪੰਗਤਾਵਾਂ ਵਾਲੇ 47,000 ਬਾਲਗਾਂ ਦੇ ਲਈ ਸੇਵਾਵਾਂ ਨੂੰ ਮਜ਼ਬੂਤ ਕਰਨ ਵਾਸਤੇ /1.8 ਬਿਲੀਅਨ ਦਾ ਨਿਵੇਸ਼ ਕਰਕੇ ਨਿਆਂਪੂਰਨ ਸਮਾਜ ਦਾ ਨਿਰਮਾਣ ਕਰਕੇ ਅਤੇ ਚੋਣ ਅਤੇ ਸੁਤੰਤਰਤਾ ਨੂੰ ਵਧਾ ਕੇ ਅਤੇ ਸਮਾਜਕ ਸਹਾਇਤਾ ઠਪ੍ਰਣਾਲੀ ਨੂੰ ਅਸੂਲਾਂ ਅਤੇ ਨਿਯਮਾਂ ਦੀ ਬਜਾਏ ਲੋਕਾਂ ‘ਤੇ ਧਿਆਨ ਕੇਂਦਰਿਤ ਕਰਨ ਲਈ ਬਦਲ ਕੇ।ઠ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …