Breaking News
Home / ਪੰਜਾਬ / 9 ਅਪ੍ਰੈਲ ਦੇ ਦਿਨ ਨੂੰ ਕਾਲੇ ਦਿਨ ਵਜੋਂ ਮਨਾਵਾਂਗੇ : ਕੁੰਵਰ ਵਿਜੈ ਪ੍ਰਤਾਪ

9 ਅਪ੍ਰੈਲ ਦੇ ਦਿਨ ਨੂੰ ਕਾਲੇ ਦਿਨ ਵਜੋਂ ਮਨਾਵਾਂਗੇ : ਕੁੰਵਰ ਵਿਜੈ ਪ੍ਰਤਾਪ

ਕਿਹਾ – ਪੰਜਾਬ ’ਚ ਕਈ ਤਰ੍ਹਾਂ ਦੇ ਮਾਫੀਆ ਸਰਗਰਮ
ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ 9 ਅਪ੍ਰੈਲ ਦੇ ਦਿਨ ਨੂੰ ਪੰਜਾਬ ਦੇ ਇਤਿਹਾਸ ਵਿਚ ਕਾਲੇ ਦਿਨ ਦੇ ਰੂਪ ਵਿਚ ਮਨਾਇਆ ਜਾਵੇਗਾ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਕੁੰਵਰ ਵਿਜੈ ਨੇ ਕਿਹਾ ਕਿ 9 ਅਪ੍ਰੈਲ ਨੂੰ ਜਦੋਂ ਬੇਅਦਬੀ ਕਾਂਡ ਦੇ ਆਰੋਪੀਆਂ ਦੇ ਗੁਨਾਹਾਂ ਦਾ ਹਿਸਾਬ ਕਰਨ ਦਾ ਦਿਨ ਆਇਆ ਤਾਂ ਕੇਸ ਨੂੰ ਹੀ ਖਤਮ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਦੇਖਦਿਆਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਨੂੰ ਇਨਸਾਫ ਕਿਸ ਤਰ੍ਹਾਂ ਮਿਲੇਗਾ। ਕੁੰਵਰ ਵਿਜੈ ਨੇ ਕਿਹਾ ਕਿ ਭਾਰਤ ਨੂੰ ਆਜ਼ਾਦ ਹੋਇਆਂ 70 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਇਸ ਦੌਰਾਨ 15-20 ਸਾਲ ਤਾਂ ਠੀਕ ਰਾਜਨੀਤੀ ਰਹੀ, ਪਰ ਬਾਅਦ ਵਿਚ ਲੁਟੇਰਿਆਂ ਦਾ ਸ਼ਾਸਨ ਸ਼ੁਰੂ ਹੋ ਗਿਆ। ਕੁੰਵਰ ਵਿਜੇ ਹੋਰਾਂ ਨੇ ਕਿਹਾ ਕਿ ਪੰਜਾਬ ਦਾ ਤਾਂ ਬਹੁਤ ਬੁਰਾ ਹਾਲ ਹੈ, ਇੱਥੇ ਮਾਫੀਆ ਰਾਜ ਹੈ ਤੇ ਕਈ ਤਰ੍ਹਾਂ ਦੇ ਮਾਫੀਆ ਪੰਜਾਬ ਦੀ ਸਰਕਾਰ ਨੂੰ ਚਲਾ ਰਹੇ ਹਨ। ਸਾਬਕਾ ਆਈ.ਜੀ. ਕੁੰਵਰ ਵਿਜੈ ਹੋਰਾਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਦੇ ਆਰੋਪੀ ਹੀ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਨਿਰਦੇਸ਼ ਦੇ ਰਹੇ ਹਨ। ਉਨ੍ਹਾਂ ਨੇ ਸਿਸਟਮ ਵਿਚ ਬਦਲਾਅ ਕਰਨ ਦੀ ਵੀ ਗੱਲ ਕਹੀ। ਹੁਣ ਦੇਖਣਾ ਹੋਵੇਗਾ ਆਮ ਆਦਮੀ ਪਾਰਟੀ ’ਚ ਕੁੰਵਰ ਵਿਜੈ ਪ੍ਰਤਾਪ ਨੂੰ ਕਿਹੋ ਜਿਹਾ ਅਹੁਦਾ ਮਿਲਦਾ ਹੈ ਅਤੇ 2022 ਦੀਆਂ ਚੋਣਾਂ ਵਿਚ ਉਨ੍ਹਾਂ ਦੀ ਕੀ ਭੂਮਿਕਾ ਹੋਵੇਗੀ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …