13.9 C
Toronto
Saturday, October 10, 2026
spot_img
Homeਹਫ਼ਤਾਵਾਰੀ ਫੇਰੀਅਜੈ ਬਾਂਗਾ ਨੇ ਲਹਿੰਦੇ ਪੰਜਾਬ 'ਚ ਪੁਸ਼ਤੈਨੀ ਘਰ ਵੇਖਿਆ

ਅਜੈ ਬਾਂਗਾ ਨੇ ਲਹਿੰਦੇ ਪੰਜਾਬ ‘ਚ ਪੁਸ਼ਤੈਨੀ ਘਰ ਵੇਖਿਆ

ਅਜੈ ਬਾਂਗਾ ਨੇ ਲਹਿੰਦੇ ਪੰਜਾਬ ‘ਚ ਪੁਸ਼ਤੈਨੀ ਘਰ ਵੇਖਿਆਲਾਹੌਰ : ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬਾਂਗਾ ਲਹਿੰਦੇ ਪੰਜਾਬ ਵਿੱਚ ਸਥਿਤ ਆਪਣੇ ਪੁਸ਼ਤੈਨੀ ਘਰ ਪਹੁੰਚੇ ਅਤੇ ਇੱਕ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ। ਪਾਕਿਸਤਾਨ ਦੇ ਘੱਟਗਿਣਤੀਆਂ ਦੇ ਧਾਰਮਿਕ ਸਥਾਨਾਂ ਦਾ ਪ੍ਰਬੰਧਨ ਕਰਨ ਵਾਲੇ ‘ਔਕਾਫ ਟਰੱਸਟ ਪ੍ਰਾਪਰਟੀ ਬੋਰਡ’ (ਈਟੀਪੀਬੀ) ਮੁਤਾਬਕ, ਭਾਰਤੀ ਮੂਲ ਦੇ ਅਮਰੀਕੀ ਨਾਗਰਿਕ 66 ਸਾਲਾ ਬਾਂਗਾ ਆਪਣੇ ਪੁਰਖਿਆਂ ਦਾ ਘਰ ਦੇਖਣ ਲਈ ਲਾਹੌਰ ਤੋਂ ਲਗਪਗ 250 ਕਿਲੋਮੀਟਰ ਦੂਰ ਖ਼ੁਸ਼ਾਬ ਗਏ ਸਨ। ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਨਿਵਾਸ ਨਾਲ ਸਬੰਧਤ ਮਾਲੀਆ ਰਿਕਾਰਡ ਵੀ ਦੇਖਿਆ। ਇਸ ਦੌਰੇ ਦੌਰਾਨ ਬਾਂਗਾ ਨੇ ਗੁਰਦੁਆਰਾ ਸਿੰਘ ਸਭਾ ਖੁਸ਼ਾਬ ਵਿਖੇ ਮੱਥਾ ਟੇਕਿਆ ਅਤੇ ਤਸਵੀਰਾਂ ਖਿੱਚਵਾਈਆਂ।

RELATED ARTICLES
POPULAR POSTS