Breaking News
Home / ਹਫ਼ਤਾਵਾਰੀ ਫੇਰੀ / ਸਿਰਸਾ ਜਾ ਕੇ ਡੇਰਾਮੁਖੀ ਤੋਂ ਵੋਟ ਮੰਗਣ ਵਾਲੇ ਲੀਡਰਾਂ ਨੂੰ ਪੰਥ ‘ਚੋਂ ਹੀ ਨਹੀਂ, ਅਕਾਲੀ ਦਲ ‘ਚੋਂ ਵੀ ਕੱਢਣ ਦੀ ਤਿਆਰੀ

ਸਿਰਸਾ ਜਾ ਕੇ ਡੇਰਾਮੁਖੀ ਤੋਂ ਵੋਟ ਮੰਗਣ ਵਾਲੇ ਲੀਡਰਾਂ ਨੂੰ ਪੰਥ ‘ਚੋਂ ਹੀ ਨਹੀਂ, ਅਕਾਲੀ ਦਲ ‘ਚੋਂ ਵੀ ਕੱਢਣ ਦੀ ਤਿਆਰੀ

ਇਹ ਪ੍ਰਮੁੱਖ ਨੇਤਾ ਗਏ ਸਨ ਡੇਰਾ ਸਿਰਸਾ
ਸਿਕੰਦਰ ਸਿੰਘ ਮਲੂਕਾ
ਪਰਮਿੰਦਰ ਸਿੰਘ ਢੀਂਡਸਾ
ਜਨਮੇਜਾ ਸਿੰਘ ਸੇਖੋਂ
ਸੁਰਜੀਤ ਸਿੰਘ ਰੱਖੜਾ
ਜਗਦੀਪ ਸਿੰਘ ਨਕਈ
ਪ੍ਰੀਤ ਮਹਿੰਦਰ ਸਿੰਘ
ਦਿਲਰਾਜ ਸਿੰਘ ਭੂੰਦੜ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਵੋਟਾਂ ਤੋਂ ਪਹਿਲਾਂ ਸਿਰਸਾ ਜਾ ਕੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੇ ਅੱਗੇ ਨਤਮਸਤਕ ਹੋਣ ਵਾਲੇ ਅਕਾਲੀਆਂ ਨੂੰ ਪੰਥ ਤੋਂ ਕੱਢਣ ਦੀ ਤਿਆਰੀ ਹੈ। ਨਾਲ ਹੀ ਇਨ੍ਹਾਂ ਨੇਤਾਵਾਂ ਨੂੰ ਅਕਾਲੀ ਦਲ ‘ਚੋਂ ਵੀ ਬਾਹਰ ਕਰਨ ਦਾ ਰੋਡਮੈਪ ਬਣ ਚੁੱਕਿਆ ਹੈ। ਇਹ ਸਭ ਇਸ ਲਈ ਕਿਉਂਕਿ ਡੇਰੇ ਤੋਂ ਸਮਰਥਨ ਮੰਗਣ ‘ਤੇ ਅਕਾਲੀ ਦਲ ਨੂੰ ਪੰਜਾਬ ‘ਚ ਹੀ ਨਹੀਂ, ਦੁਨੀਆ ਭਰ ਦੇ ਸਿੱਖਾਂ ਨੇ ਨਿਸ਼ਾਨੇ ‘ਤੇ ਲੈ ਰੱਖਿਆ ਹੈ। ਉਨ੍ਹਾਂ ਨੇਤਾਵਾਂ ਦੀ ਲਿਸਟ ਵੀ ਤਿਆਰ ਕਰ ਲਈ ਹੈ, ਜੋ ਡੇਰੇ ਗਏ ਸਨ। ਵੋਟਾਂ ਤੋਂ ਚਾਰ ਦਿਨ ਪਹਿਲਾਂ ਹੀ ਡੇਰਾ ਸਿਰਸਾ ਦੇ ਸ਼ਰਧਾਲੂਆਂ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਸੀ ਪ੍ਰੰਤੂ ਵੋਟਿੰਗ ਹੋਣ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਪੂਰੇ ਮਾਮਲੇ ‘ਚ ਚੁੱਪੀ ਧਾਰੀ ਰੱਖੀ ਅਤੇ ਫਿਰ ਚੋਣਾਂ ਖਤਮ ਹੁੰਦੇ ਹੀ ਐਸਜੀਪੀਸੀ ਨੂੰ ਜਾਂਚ ਦੇ ਹੁਕਮ ਦੇ ਦਿੱਤੇ। ਐਸਜੀਪੀਸੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਬਲਦੇਵ ਸਿੰਘ ਕਾਇਮਪੁਰ, ਗੁਰਚਰਨ ਸਿੰਘ ਗਰੇਵਾਲ ਅਤੇ ਅਮਰਜੀਤ ਸਿੰਘ ਚਾਵਲਾ ਦੀ ਇਕ ਕਮੇਟੀ ਬਣਾਈ। ਡੇਰਾ ਜਾਣ ਵਾਲੇ ਪ੍ਰਮੁੱਖ ਅਕਾਲੀ ਨੇਤਾਵਾਂ ‘ਚ ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ, ਜਨਮੇਜਾ ਸਿੰਘ ਸੇਖੋਂ, ਸੁਰਜੀਤ ਸਿੰਘ ਰੱਖੜਾ, ਜਗਦੀਪ ਨਕਈ, ਪ੍ਰੀਤ ਮਹਿੰਦਰ ਸਿੰਘ, ਦਿਲਰਾਜ ਭੂੰਦੜ ਆਦਿ ਸਨ। ਜਾਹਿਰ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਵੀ ਇਨ੍ਹਾਂ ‘ਤੇ ਹੀ ਹੋਵੇਗੀ।
ਜਥੇਦਾਰ ਨੂੰ ਭੇਜੇ ਗਏ ਦੋ ਲੈਟਰ : ਇਕ ‘ਚ ਉਨ੍ਹਾਂ ਲੀਡਰਾਂ ਦੇ ਨਾਮ ਜਿਨ੍ਹਾਂ ਨੂੰ ਕੱਢਿਆ ਜਾਵੇਗਾ, ਦੂਜੇ ‘ਚ ਸੁਖਬੀਰ ਨੂੰ ਸਨਮਾਨਿਤ ਕਰਨ ਦੀ ਗੱਲ
ਅਕਾਲੀ ਦਲ ਦੇ ਸੂਤਰਾਂ ਦੇ ਅਨੁਸਾਰ, ਡੈਮੇਜ ਕੰਟਰੋਲ ਦੇ ਰੋਡਮੈਪ ਦੇ ਤਹਿਤ ਦੋ ਲੈਟਰ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਕੋਲ ਪਹੁੰਚ ਗਏ ਹਨ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲੈਟਰਹੈਡ ‘ਤੇ ਲਿਖੇ ਗਏ ਹਨ। ਇਕ ਲੈਟਰ ‘ਚ ਉਨ੍ਹਾਂ ਲੀਡਰਾਂ ਦੇ ਨਾਮਾਂ ਦੀ ਲਿਸਟ ਹੈ, ਜਿਨ੍ਹਾਂ ਨੂੰ ਪੰਥ ‘ਚੋਂ ਕੱਢਿਆ ਜਾਣਾ ਹੈ। ਦੂਜੇ ਲੈਟਰ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਮਨਮਾਨਿਤ ਕਰਨ ਵਾਲੀ ਗੱਲ ਲਿਖੀ ਗਈ ਹੈ। ਸੂਤਰ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਡੇਰੇ ਜਾਣ ਵਾਲੇ ਲੀਡਰਾਂ ਨੂੰ ਪਾਰਟੀ ਤੋਂ ਕੱਢਿਆ ਜਾਵੇਗਾ, ਸੁਖਬੀਰ ਬਾਦਲ ਉਨ੍ਹਾਂ ਨੂੰ ਅਕਾਲੀ ਦਲ ਤੋਂ ਵੀ ਕੱਢ ਦੇਣਗੇ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਣ ‘ਤੇ ਸੁਖਬੀਰ ਬਾਦਲ ਨੂੰ ਸਨਮਾਨਿਤ ਕਰਨ ਦੀ ਤਿਆਰੀ ਹੈ। ਹਾਲਾਂਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੋਈ ਲੈਟਰ ਨਹੀਂ ਮਿਲਿਆ।
ਪੰਜਾਬ ਦੇ ਡੇਰਿਆਂ ਤੋਂ ਸਮਰਥਨ ਮੰਗਣ ਵਾਲੇ ਵੀ ਜਾਂਚ ਕਮੇਟੀ ਦੇ ਦਾਇਰੇ ‘ਚ…
ਜਾਂਚ ਕਮੇਟੀ ਦੇ ਇਕ ਮੈਂਬਰ ਨੇ ਇਹ ਵੀ ਦੱਸਿਆ ਕਿ ਜਾਂਚ ਤਿੰਨ ਪਹਿਲੂਆਂ ‘ਤੇ ਚੱਲ ਰਹੀ ਹੈ, ਜਿਸ ‘ਚ ਪਹਿਲਾਂ ਹੀ ਉਹ ਨੇਤਾ ਸ਼ਾਮਿਲ ਹਨ ਜੋ ਸਿਰਸਾ ਗਏ ਸਨ। ਦੂਜੇ ਉਹ ਲੀਡਰ ਹਨ ਜਿਨ੍ਹਾਂ ਨੇ ਪੰਜਾਬ ‘ਚ ਡੇਰਿਆਂ ‘ਚ ਜਾ ਕੇ ਸਮਰਥਨ ਮੰਗਿਆ, ਤੀਜੇ ਉਹ ਲੀਡਰ ਹਨ ਜਿਨ੍ਹਾਂ ਨੇ ਡੇਰਾ ਸਿਰਸਾ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਮੰਨਾਂਗੇ : ਭੂੰਦੜ
ਸੀਨੀਅਰ ਅਕਾਲੀ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਮੰਨਿਆ ਕਿ ਚੋਣਾਂ ‘ਚ ਸਿਰਸਾ ਡੇਰਾ ਤੋਂ ਮਦਦ ਮੰਗੀ ਗਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਇਸ ਬਾਰੇ ‘ਚ ਜੋ ਵੀ ਫੈਸਲਾ ਸੁਣਾਏਗਾ। ਅਸੀਂ ਉਸ ਫੈਸਲੇ ਨੂੰ ਮੰਨਾਂਗੇ।
ਅਕਾਲੀ ਦਲ ਦਾ ਕੁਝ ਵੀ ਕਹਿਣ ਤੋਂ ਇਨਕਾਰ
ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸਮੇਂ ਅਕਾਲੀ ਦਲ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।
ਬਾਦਲ ਪਰਿਵਾਰ ਨੂੰ ਦੇਣਗੇ ਕਲੀਨਚਿਟ
ਡੇਰੇ ਤੋਂ ਸਮਰਥਨ ਲੈਣ ਦੇ ਮਾਮਲੇ ‘ਚ ਜਾਂਚ ਕਮੇਟੀ ਨੂੰ ਅਜਿਹਾ ਇਕ ਵੀ ਸਬੂਤ ਨਹੀਂ ਮਿਲਿਆ, ਜਿਸ ਨਾਲ ਬਾਦਲ ਪਰਿਵਾਰ ਦੀ ਭੂਮਿਕਾ ਸਾਬਤ ਹੋ ਸਕੇ। ਦੂਜੇ ਪਾਸੇ, ਅਕਾਲੀ ਦਲ ਦੇ ਹੀ ਕਈ ਲੀਡਰ ਮੰਨਦੇ ਹਨ ਕਿ ਸਮਰਥਨ ਦੀ ਪੂਰੀ ਡੀਲ ਪਾਰਟੀ ਲੀਡਰਸ਼ਿਪ ਨੇ ਹੀ ਫਾਈਨਲ ਕੀਤੀ ਸੀ, ਉਮੀਦਵਾਰਾਂ ਨੇ ਨਹੀਂ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …