ਭਗਵੰਤ ਮਾਨ ਵੱਲ ਸੁੱਟੀ ਗਈ ਜੁੱਤੀ
ਮੈਲਬਰਨ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅੱਜ ਕੱਲ੍ਹ ਆਸਟਰੇਲੀਆ ਗਏ ਹੋਏ ਹਨ। ਭਗਵੰਤ ਮਾਨ ਜਦੋਂ ਮੈਲਬਰਨ ਵਿਚ ਇਕ ਬੈਠਕ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸ ਸਮੇਂ ਜ਼ੋਰਦਾਰ ਹੰਗਾਮਾ ਹੋ ਗਿਆ।ਬੈਠਕ ਵਿਚ ਮੌਜੂਦ ਇਕ ਵਿਅਕਤੀ ਆਪਣੀ ਸੀਟ ਤੋਂ ਉਠਿਆ ਅਤੇ ਸਟੇਜ ‘ਤੇ ਮੌਜੂਦ ਭਗਵੰਤ ਮਾਨ ‘ਤੇ ਗੁਰਦਵਾਰਾ ਸਾਹਿਬ ਵਿਚ ਸ਼ਰਾਬ ਪੀ ਕੇ ਜਾਣ ਦਾ ਦੋਸ਼ ਲਾਉਂਦਿਆਂ ਭਗਵੰਤ ਮਾਨ ਵੱਲ ਜੁੱਤੀ ਸੁੱਟ ਦਿੱਤੀ। ਇਸ ਦੌਰਾਨ ਮੀਟਿੰਗ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਅਤੇ ਉਥੇ ਮੌਜੂਦ ‘ਆਪ’ ਸਮਰਥਕਾਂ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਵਿਚਕਾਰ ਹੱਥੋਪਾਈ ਹੋ ਗਈ। ਇਹ ਸਾਰੀ ਘਟਨਾ ਜੁੱਤੀ ਸੁੱਟਣ ਵਾਲੇ ਵਿਅਕਤੀ ਦੇ ਮੋਬਾਈਲ ਕੈਮਰੇ ਵਿਚ ਰਿਕਾਰਡ ਹੋ ਗਈ। ਹੁਣ ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਗਈ ਹੈ।
ਸਿਆਸਤ ਦਾ ਧਰਮ ਅਤੇ ਧਰਮ ਦੀ ਸਿਆਸਤ : ਚੋਣਾਂ ‘ਚ ਡੇਰਾ ਪ੍ਰੇਮੀਆਂ ਦਾ ਸਾਥ ਲਿਆ, ਹੁਣ ਡੈਮੇਜ ਕੰਟਰੋਲ ਦਾ ਪਲਾਨ ਤਿਆਰ
ਮੈਲਬਰਨ ‘ਚ ਭਗਵੰਤ ਮਾਨ ਦੇ ਇਕ ਪ੍ਰੋਗਰਾਮ ‘ਚ ਹੰਗਾਮਾ
RELATED ARTICLES

