Breaking News
Home / Uncategorized / ਵੂਮੈਨ ਡੇਅ ਉਤੇ ‘ਹਾਊਸ’ ਵਿਚ ਪਹੁੰਚੀਆਂ 338 ਮਹਿਲਾਵਾਂ

ਵੂਮੈਨ ਡੇਅ ਉਤੇ ‘ਹਾਊਸ’ ਵਿਚ ਪਹੁੰਚੀਆਂ 338 ਮਹਿਲਾਵਾਂ

ਓਟਵਾ/ਬਿਊਰੋ ਨਿਊਜ਼
ਹਾਊਸ ਆਫ ਕਾਮਨਜ਼ ਬੁੱਧਵਾਰ ਨੂੰ ਆਮ ਨਾਲੋਂ ਕੁੱਝ ਵੱਖਰਾ ਲੱਗ ਰਿਹਾ ਸੀ। 70 ਮੂਲਵਾਸੀ ਔਰਤਾਂ ਸਮੇਤ 338 ਮਹਿਲਾਵਾਂ ਇੰਟਰਨੈਸ਼ਨਲ ਵੁਮਨਜ਼ ਡੇਅ ਮੌਕੇ ਇੱਥੇ ਪਹੁੰਚੀਆਂ ਸਨ। ਹਰੇਕ ਹਲਕੇ ਤੋਂ ਇੱਕ ਔਰਤ ਨੂੰ ਓਟਵਾ ਦਾ ਦੌਰਾ ਕਰਨ ਲਈ ਚੁਣਿਆ ਗਿਆ ਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਐਮਪੀ ਬਣਨਾ ਕਿਹੋ ਜਿਹਾ ਲੱਗਦਾ ਹੈ। ਇਸ ਲਈ ਇੱਕ ਖਾਸ ਪ੍ਰੋਗਰਾਮ ਡਾਟਰਜ਼ ਆਫ ਦ ਵੋਟ ਚਲਾਇਆ ਗਿਆ। ਇੱਕ ਹਫਤਾ ਚੱਲਣ ਵਾਲਾ ਇਹ ਪ੍ਰੋਗਰਾਮ ਈਕੁਅਲ ਵਾਇਸ, ਜੋ ਕਿ ਔਰਤਾਂ ਨੂੰ ਸਿਆਸਤ ਵੱਲ ਆਉਣ ਲਈ ਪ੍ਰੇਰਦੀ ਹੈ, ਵੱਲੋਂ ਆਯੋਜਿਤ ਕਰਵਾਇਆ ਗਿਆ।
ਹਾਊਸ ਆਫ ਕਾਮਨਜ਼ ਵਿੱਚ ਇੱਕਠੀਆਂ ਹੋਈਆਂ ਮਹਿਲਾਵਾਂ ਨੇ ਕੈਨੇਡਾ ਦੇ ਇਤਿਹਾਸ ਵਿੱਚ ਹੁਣ ਤੱਕ ਚੁਣ ਕੇ ਇਸ ਮੁਕਾਮ ਤੱਕ ਪਹੁੰਚੀਆਂ ਕੁੱਲ 315 ਮਹਿਲਾਵਾਂ ਦੇ ਅੰਕੜੇ ਨੂੰ ਪਾਰ ਕਰ ਦਿੱਤਾ। 2015 ਦੀਆਂ ਚੋਣਾਂ ਦੌਰਾਨ ਸੱਭ ਤੋਂ ਵੱਧ 88 ਮਹਿਲਾਵਾਂ ਜਿੱਤ ਕੇ ਹਾਊਸ ਵਿੱਚ ਪਹੁੰਚੀਆਂ। ਕਿਊਬਿਕ ਦੀ ਡੈਲੀਗੇਟ ਲੌਰੀ ਐਨੇ ਫੌਰਗੈੱਟ ਗਿਗੁਏਰੇ ਨੇ ਆਖਿਆ ਕਿ ਉਹ ਹਮੇਸ਼ਾਂ ਤੋਂ ਪਰ 40 ਸਾਲ ਜਾਂ 50 ਸਾਲ ਦੀ ਹੋਣ ਉੱਤੇ, ਸਿਆਸਤ ਵਿੱਚ ਆਉਣਾ ਚਾਹੁੰਦੀ ਸੀ। ਉਸ ਨੇ ਇਹ ਵੀ ਆਖਿਆ ਕਿ ਨਾਮੀਨੇਸ਼ਨ ਹਾਸਲ ਕਰਨ ਲਈ ਉਸ ਨੂੰ ਅਜੇ ਕਾਫੀ ਕੁੱਝ ਕਰਨਾ ਹੋਵੇਗਾ। ਪਰ ਹੁਣ ਉਸ ਨੂੰ ਲੱਗਦਾ ਹੈ ਕਿ ਜਲਦ ਤੋਂ ਜਲਦ ਉਸ ਨੂੰ ਆਪਣਾ ਸਿਆਸੀ ਕਰੀਅਰ ਸ਼ੁਰੂ ਕਰਨਾ ਚਾਹੀਦਾ ਹੈ।
ਅਲਬਰਟਾ ਦੀ ਮਿਸੇਲੀਆ ਗਲਾਸਗੋ ਨੇ ਆਖਿਆ ਕਿ ਉਸ ਨੂੰ ਕਈ ਵਾਰੀ ਆਖਿਆ ਗਿਆ ਹੈ ਕਿ ਉਹ ਸਿਆਸਤ ਵਿੱਚ ਆ ਜਾਵੇ ਪਰ ਉਹ ਹਮੇਸ਼ਾ ਪਿੱਛੇ ਰਹਿ ਕੇ ਹੀ ਕੰਮ ਕਰਦੀ ਰਹੀ ਹੈ। ਉਸ ਨੂੰ ਕਦੇ ਨਹੀਂ ਲੱਗਿਆ ਕਿ ਉਹ ਇਹ ਕੰਮ ਕਰ ਸਕਦੀ ਹੈ ਪਰ ਹੁਣ ਉਸ ਨੂੰ ਲੱਗ ਰਿਹਾ ਹੈ ਕਿ ਉਹ ਕਦੇ ਨਾ ਕਦੇ ਇੱਧਰ ਜ਼ਰੂਰ ਹੱਥ ਅਜ਼ਮਾਵੇਗੀ। ਅਸੀਂ ਵੀ ਤਬਦੀਲੀ ਲਿਆ ਸਕਦੇ ਹਾਂ ਤੇ ਅਸੀਂ ਵੀ ਲੋਕਾਂ ਦੀ ਆਵਾਜ਼ ਬਣ ਸਕਦੇ ਹਾਂ। ਈਕੁਅਲ ਵੁਆਇਸ ਦੀ ਐਗਜ਼ੈਕਟਿਵ ਡਾਇਰੈਕਟਰ ਨੈਂਸੀ ਪੈੱਕਫੋਰਡ ਨੇ ਆਖਿਆ ਕਿ ਇਸ ਈਵੈਂਟ ਦਾ ਮਕਸਦ ਮਹਿਲਾਵਾਂ ਨੂੰ ਹਾਊਸ ਆਫ ਕਾਮਨਜ਼ ਵਿੱਚ ਲਿਆ ਕੇ ਇਸ ਦੀ ਤਾਕਤ ਵਿਖਾਉਣਾ ਸੀ। ਇੱਥੇ ਤੱਕ ਪਹੁੰਚਣਾ ਉਨ੍ਹਾਂ ਦਾ ਅਧਿਕਾਰ ਹੈ। ਇਨ੍ਹਾਂ ਮਹਿਲਾਵਾਂ ਵਿੱਚੋਂ 31 ਨੇ ਵੱਖ ਵੱਖ ਅਹਿਮ ਮੁੱਦਿਆਂ ਜਿਵੇਂ ਕਿ ਅਸਮਾਨਤਾ, ਗਰੀਬੀ, ਪੱਖਪਾਤ, ਨਸਲਵਾਦ ਆਦਿ ਉੱਤੇ ਆਪਣੇ ਬਿਆਨ ਵੀ ਦਿੱਤੇ। ਇਨ੍ਹਾਂ ਡੈਲੀਗੇਟਸ ਵੱਲੋਂ ਦਿੱਤੇ ਬਿਆਨਾਂ ਨੂੰ ਐਮਪੀਜ਼ ਨੇ ਹਾਊਸ ਦੀ ਗੈਲਰੀ ਵਿੱਚ ਖੜ੍ਹ ਕੇ ਸੁਣਿਆ।

Check Also

ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …