2.6 C
Toronto
Friday, November 7, 2025
spot_img
Homeਕੈਨੇਡਾ'ਆਓ ਆਪਣੀ ਮਿੱਟੀ ਦੇ ਸਭਿਆਚਾਰ ਨਾਲ ਜੁੜੀਏ' ਸਮਾਗਮ 4 ਅਗਸਤ ਨੂੰ

‘ਆਓ ਆਪਣੀ ਮਿੱਟੀ ਦੇ ਸਭਿਆਚਾਰ ਨਾਲ ਜੁੜੀਏ’ ਸਮਾਗਮ 4 ਅਗਸਤ ਨੂੰ

ਬਰੈਂਪਟਨ : 4 ਅਗਸਤ ਸ਼ਨੀਵਾਰ 2018 ਨੂੰ ਬਰੈਂਪਟਨ ਵੁਮੈਨ ਸੀਨੀਅਰ ਕਲੱਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪਰਵਾਸੀ ਜੀਵਨ ਨੂੰ ਆਪਣੀ ਮਿੱਟੀ ਨਾਲ ਜੋੜਨ ਦਾ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਜਿਵੇਂ ਕਿ ਪੰਜਾਬੀ ਬੀਬੀਆਂ ਨੂੰ ਘਰੋਂ ਬਾਹਰ ਨਿਕਲ ਮਨੋਰੰਜਨ ਕਰਨ ਦਾ ਮਰਦਾਂ ਮੁਕਾਬਲੇ ਘੱਟ ਅਵਸਰ ਮਿਲਦਾ ਹੈ, ਬੀਬੀਆਂ ਬੱਚਿਆਂ ਦਾ ਇਹ ਸਭਿਆਚਾਰਕ ਮੇਲਾ ਮਹਿਲਾ ਆਗੂਆਂ ਦੁਆਰਾ ਆਯੋਜਿਤ ਇੱਕ ਅਤਿ ਰੋਚਕ ਫੰਕਸ਼ਨ ਹੁੰਦਾ ਹੈ ਜਿਸ ਦਾ ਅਨੰਦ ਲੈਣ ਲਈ ਸਭ ਬੀਬੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਆਓ ਆਪਣੇ ਵਤਨ ਦੀ ਮਿੱਟੀ ਦੀ ਨਿਵੇਕਲੀ ਖੁਸ਼ਬੋ ਮਾਣੀਏ।ਸਮਾਗਮ ਬਰੈਂਪਟਨ ਦੇ ਮੈਰੀਕੀਨਾ ਫਰੈਂਡਸ਼ਿਪ ਪਾਰਕ (ਵੈਂਡਰਬਰਿਂਕ ਡਰਾਈਵ/ਸ਼ੁਗਰਕੇਨ) ਵਿਖੇ ਸਵੇਰੇ 11.30 ਤੋਂ ਸ਼ੁਰੂ ਹੋਏਗਾ। ਹੋਰ ਜਾਣਕਾਰੀ ਲਈ ਕੁਲਦੀਪ ਕੌਰ ਗਰੇਵਾਲ (647 856 2893), ਸ਼ਿੰਦਰਪਾਲ ਬਰਾੜ (647 720 2314), ਸੁਰਜੀਤ ਕੌਰ ਮਸੂਤਾ (905 794 0979) ਅਤੇ ਸੁਰਿੰਦਰਜੀਤ ਕੌਰ ਛੀਨਾ (905 915 1377) ਨੂੰ ਫੋਨ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS