Breaking News
Home / ਕੈਨੇਡਾ / ਰੂਬੀ ਸਹੋਤਾ ਨੇ ਸਲਾਨਾ ‘ਕਮਿਊਨਿਟੀ ਈਸਟ ਐਗ ਹੰਟ’ ਦੀ ਕੀਤੀ ਮੇਜ਼ਬਾਨ

ਰੂਬੀ ਸਹੋਤਾ ਨੇ ਸਲਾਨਾ ‘ਕਮਿਊਨਿਟੀ ਈਸਟ ਐਗ ਹੰਟ’ ਦੀ ਕੀਤੀ ਮੇਜ਼ਬਾਨ

ਬਰੈਂਪਟਨ : ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਪਣੇ ਦਫ਼ਤਰ ਵਿਚ ਬਰੈਂਪਟਨ ਦੀ ਕਮਿਊਨਿਟੀ ਦਾ ਸਲਾਨਾ ਪਰਿਵਾਰਿਕ ਦੋਸਤਾਨਾ ‘ਕਮਿਊਨਿਟੀ ਈਸਟਰ ਹੰਟ’ ਦੇ ਈਵੈਂਟ ‘ਤੇ ਆਉਣ ਲਈ ਭਰਵਾਂ ਸੁਆਗ਼ਤ ਕੀਤਾ। ਇਹ ‘ਐੱਗ ਹੰਟ ਈਵੈਂਟ’ ਬਰੈਂਪਟਨ ਨੌਰਥ ਦੀ ਕਮਿਊਨਿਟੀ ਲਈ ਤੇ ਖ਼ਾਸ ਕਰਕੇ ਬੱਚਿਆਂ ਲਈ ਆਪਣੀ ਹਰਮਨ-ਪਿਆਰੀ ਪਾਰਲੀਮੈਂਟ ਨੂੰ ਮਿਲਣ ਅਤੇ ਕਮਿਊਨਿਟੀ ਈਵੈਂਟ ਵਿਚ ਸ਼ਾਮਲ ਹੋਣ ਲਈ ਬਹੁਤ ਹੀ ਖ਼ੂਬਸੂਰਤ ਮੌਕਾ ਸੀ। ਦਰਜਨਾਂ ਹੀ ਬੱਚਿਆਂ ਨੇ ‘ਈਸਟਰ ਐੱਗ ਹੰਟ’ ਵਿਚ ਹਿੱਸਾ ਲਿਆ, ਜਦਕਿ ਉਨ੍ਹਾਂ ਦੇ ਮਾਪਿਆਂ ਨੂੰ ਉਸ ਸਮੇਂ ਆਪਣੀ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਨਾਲ ਬੱਜਟ 2019 ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਹੋਰ ਉਪਰਾਲਿਆਂ, ਜਿਵੇਂ ਕਿ ਕੈਨੇਡਾ ਚਾਈਲਡ ਬੈਨੀਫ਼ਿਟ, ਮਿਡਲ ਕਲਾਸ ਟੈਕਸ ਕੱਟ ਅਤੇ ਪ੍ਰਦੂਸ਼ਣ ਦੀ ਕੀਮਤ ਤਾਰਨ ਸਬੰਧੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਦੇ ਨਾਲ ਬਰੈਂਪਟਨ ਨੌਰਥ ਦੇ ਵਸਨੀਕਾਂ ਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਬਿਹਤਰ ਹੋਣਾ ਯਕੀਨੀ ਹੈ।
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਰੂਬੀ ਸਹੋਤਾ ਨੇ ਕਿਹਾ, ”ਸੱਭ ਤੋਂ ਵਧੀਆ ਪੂੰਜੀ ਨਿਵੇਸ਼ ਜਿੱਥੇ ਸਾਡੀ ਸਰਕਾਰ ਕਰ ਸਕਦੀ ਹੈ, ਉਹ ਸਾਡੀ ਅਗਲੀ ਪੁਸ਼ਤ, ਸਾਡੇ ਬੱਚੇ ਹਨ। ਸਾਡੀ ਸਰਕਾਰ ਵੱਲੋਂ ਕੀਤੇ ਗਏ ਫ਼ੈਸਲੇ ਨਾਲ 300,000 ਬੱਚੇ ਗ਼ਰੀਬੀ ਦੇ ਚੁੰਗਲ ਵਿੱਚੋਂ ਬਾਹਰ ਆਏ ਹਨ, ਜਦਕਿ ਸਰਕਾਰ ਵੱਲੋਂ ਉਨ੍ਹਾਂ ਦੀ ਪੜ੍ਹਾਈ, ਸਕਿੱਲ-ਡਿਵੈੱਲਪਮੈਂਟ ਅਤੇ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਵੀ ਸਰਕਾਰ ਵੱਲੋਂ ਬਹੁਤ ਸਾਰੀ ਪੂੰਜੀ ਨਿਵੇਸ਼ ਕੀਤੀ ਗਈ ਹੈ। ਅਸੀਂ ਜਦੋਂ ਛੋਟੇ ਬੱਚਿਆਂ ਲਈ ਪੂੰਜੀ ਨਿਵੇਸ਼ ਕਰਦੇ ਹਾਂ ਤਾਂ ਉਨ੍ਹਾਂ ਨੂੰ ਵੀ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਨੁਮਾਇੰਦੇ ਉਨ੍ਹਾਂ ਦੇ ਲਈ ਹਰ ਸਮੇਂ ਪਹੁੰਚ ਵਿਚ ਹਨ। ਮੈਂ ਕਮਿਊਨਿਟੀ ਵਿਚ ਵਿਚਰਨ ਲਈ ਅਕਸਰ ਜਾਂਦੀ ਰਹਿੰਦੀ ਹਾਂ ਅਤੇ ਮੇਰਾ ਦਫ਼ਤਰ ਹਮੇਸ਼ਾ ਮੇਰੇ ਇਲਾਕਾ-ਵਾਸੀਆਂ ਨਾਲ ਭਰਿਆ ਰਹਿੰਦਾ ਹੈ। ਪ੍ਰੰਤੂ, ‘ਸਲਾਨਾ ਐੱਗ ਹੰਟ’ ਦਾ ਇਹ ਈਵੈਂਟ ਮੈਂ ਆਪਣੀ ਕਮਿਊਨਿਟੀ ਦੇ ਬੱਚਿਆਂ ਲਈ ਕਰਦੀ ਹਾਂ ਅਤੇ ਉਹ ਹਮੇਸ਼ਾ ਇਸ ਦੇ ਲਈ ਪੂਰੇ ਉਤਸ਼ਾਹ ਵਿਚ ਹੁੰਦੇ ਹਨ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …