ਨਾਸਿਕ ਨੇੜੇ ਖੇਤਾਂ ’ਚ ਡਿੱਗਿਆ, ਦੋਵੇਂ ਪਾਇਲਟ ਸੁਰੱਖਿਅਤ
ਨਾਸਿਕ/ਬਿਊਰੋ ਨਿਊਜ਼ : ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਸੁਖੋਈ ਅੱਜ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨਾਸਿਕ ਨੇੜੇ ਹਾਦਸਾਗ੍ਰਸਤ ਹੋ ਗਿਆ। ਸੁਖੋਈ 30 ਐਮਕੇਆਈ ਰੂਸੀ ਮੂਲ ਦਾ ਤਿੰਨ ਸੀਟਾਂ ਵਾਲਾ ਮਲਟੀਰੋਲ ਫਾਈਟਲ ਜੈਟ ਹੈ ਅਤੇ ਲੜਾਕੂ ਜਹਾਜ਼ ਸਿਰਸਗਾਂਵ ਦੇ ਕੋਲ ਖੇਤਾਂ ਵਿਚ ਡਿੱਗਿਆ ਅਤੇ ਡਿੱਗਣ ਤੋਂ ਤੁਰੰਤ ਬਾਅਦ ਇਸ ਨੂੰ ਅੱਗ ਲੱਗ ਗਈ। ਨਾਸਿਕ ਰੇਂਜ ਦੇ ਵਿਸ਼ੇਸ਼ ਅਧਿਕਾਰੀ ਡੀ ਆਰ ਕਰਾਲੇ ਨੇ ਦੱਸਿਆ ਕਿ ਸੁਖੋਈ ਜ਼ਹਾਜ ਦੇ ਪਾਇਲਟ ਅਤੇ ਕੋ ਪਾਇਲਟ ਬਿਲਕੁਲ ਸੁਰੱਖਿਅਤ ਹਨ। ਹਵਾਈ ਫੌਜ ਦਾ ਇਹ ਲੜਾਕੂ ਜਹਾਜ਼ ਓਵਰ ਹਾਲਿੰਗ ਦੇ ਲਈ ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਦੇ ਕੋਲ ਸੀ। ਭਾਰਤੀ ਹਵਾਈ ਫੌਜ ਕੋਲ 260 ਤੋਂ ਜ਼ਿਆਦਾ ਸੁਖੋਈ 30 ਐਮਕੇਆਈ ਜਹਾਜ਼ ਹਨ ਅਤੇ ਇਨ੍ਹਾਂ ਲੜਾਕੂ ਜਹਾਜਾਂ ਨੂੰ ਸਾਲ 2002 ’ਚ ਭਾਰਤੀ ਹਵਾਈ ਫੌਜ ਦੇ ਫਲੀਟ ਵਿਚ ਸ਼ਾਮਲ ਕੀਤਾ ਗਿਆ ਸੀ।
Check Also
ਵਕਫ ਸੋਧ ਬਿੱਲ ਭਾਰਤੀ ਲੋਕ ਸਭਾ ’ਚ ਪੇਸ਼
ਅਖਿਲੇਸ਼ ਨੇ ਇਸ ਬਿੱਲ ਨੂੰ ਮੁਸਲਿਮ ਭਾਈਚਾਰੇ ਖਿਲਾਫ ਦੱਸੀ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …