ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਸੀਟ ਤੋਂ ਜਿੱਤੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ 2024 ਲਈ ਪਈਆਂ ਵੋਟਾਂ ਦੇ ਫਾਈਨਲ ਨਤੀਜੇ ਤਾਂ ਭਾਵੇਂ ਨਹੀਂ ਆਏ। ਪ੍ਰੰਤੂ ਖਬਰਾਂ ਪੜ੍ਹੇ ਜਾਣ ਤੱਕ ਆਏ ਰੁਝਾਨਾਂ ਅਨੁਸਾਰ ਕੇਂਦਰ ’ਚ ਫਿਰ ਤੋਂ ਐਨਡੀਏ ਦੀ ਅਗਵਾਈ ਵਾਲੀ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ। ਰੁਝਾਨਾ ਅਨੁਸਾਰ ਐਨਡੀਏ ਗੱਠਜੋੜ ਨੂੰ 298 ਸੀਟਾਂ ਅਤੇ ਇੰਡੀਆ ਗੱਠਜੋੜ ਨੂੰ 199 ਸੀਟਾਂ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਪਰ ਭਾਜਪਾ 400 ਤੋਂ ਪਾਰ ਵਾਲੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਿਚ ਨਾਕਾਮ ਨਜ਼ਰ ਆਈ। ਦੂਜੇ ਪਾਸੇ ਪੰਜਾਬ ਅੰਦਰ ਕਿਸਾਨੀ ਵਿਰੋਧ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ ਭਾਵੇਂ ਪੰਜਾਬ ਵਿਚ ਕੋਈ ਸੀਟ ਜਿੱਤਣ ’ਚ ਕਾਮਯਾਬ ਤਾਂ ਨਹੀਂ ਹੋਈ ਪਰ ਭਾਜਪਾ ਪੰਜਾਬ ਅੰਦਰ ਕਈ ਸੀਟਾਂ ’ਤੇ ਤਕੜੇ ਮੁਕਾਬਲੇ ਵਿਚ ਨਜ਼ਰ ਆਈ। ਉਧਰ ਕੇਂਦਰ ਵਿਚ ਐਨਡੀਏ ਦੀ ਸਰਕਾਰ ਬਣਾਉਣ ਦੀ ਚਾਬੀ ਇਸ ਵਾਰ ਐਨਡੀਏ ’ਚ ਸ਼ਾਮਲ ਦੋ ਆਗੂਆਂ ਨੀਤਿਸ਼ ਕੁਮਾਰ ਅਤੇ ਚੰਦਰ ਬਾਬੂ ਨਾਇਡੂ ਦੇ ਹੱਥ ’ਚ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਸੀਟ ਚੋਣ ਜਿੱਤ ਗਏ ਹਨ ਜਦਕਿ ਅਮਿਤ ਸ਼ਾਹ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਆਪੋ-ਆਪਣੀ ਸੀਟ ਤੋਂ ਜਿੱਤ ਹਾਸਲ ਕਰ ਚੁੱਕੇ ਹਨ।
Check Also
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ
ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …