1.7 C
Toronto
Wednesday, January 7, 2026
spot_img
Homeਜੀ.ਟੀ.ਏ. ਨਿਊਜ਼ਏਅਰ ਕੈਨੇਡਾ ਜੁਲਾਈ-ਅਗਸਤ ਮਹੀਨੇ ਘੱਟ ਕਰੇਗੀ ਉਡਾਣਾਂ

ਏਅਰ ਕੈਨੇਡਾ ਜੁਲਾਈ-ਅਗਸਤ ਮਹੀਨੇ ਘੱਟ ਕਰੇਗੀ ਉਡਾਣਾਂ

ਓਟਵਾ/ਬਿਊਰੋ ਨਿਊਜ਼ : ਏਅਰ ਕੈਨੇਡਾ ਵੱਲੋਂ ਜੁਲਾਈ ਤੇ ਅਗਸਤ ਵਿੱਚ ਉਡਾਣਾਂ ਘਟਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਜਾਣਕਾਰੀ ਕੰਪਨੀ ਦੇ ਪ੍ਰੈਜੀਡੈਂਟ ਵੱਲੋਂ ਦਿੱਤੀ ਗਈ। ਏਅਰਲਾਈਨ ਨੂੰ ਅਜੇ ਵੀ ਕਸਟਮਰ ਸਰਵਿਸ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਈਕਲ ਰੂਸੋ ਨੇ ਦੱਸਿਆ ਕਿ ਗਲੋਬਲ ਪੱਧਰ ਉੱਤੇ ਸਾਡੀ ਇੰਡਸਟਰੀ ਦਾ ਕੰਮਕਾਜ ਪਹਿਲਾਂ ਵਾਂਗ ਨਹੀਂ ਚੱਲ ਰਿਹਾ ਤੇ ਇਸ ਨਾਲ ਸਾਡੇ ਆਪਰੇਸ਼ਨਜ਼ ਉੱਤੇ ਅਸਰ ਪੈ ਰਿਹਾ ਹੈ। ਅਸੀਂ ਪਹਿਲਾਂ ਵਾਂਗ ਲੋਕਾਂ ਦੀ ਸੇਵਾ ਨਹੀਂ ਕਰ ਪਾ ਰਹੇ। ਉਨ੍ਹਾਂ ਆਖਿਆ ਕਿ ਹੁਣ ਜਦੋਂ ਗਰਮੀਆਂ ਵਿੱਚ ਟਰੈਵਲ ਆਪਣੇ ਚਰਮ ਉੱਤੇ ਹੈ ਤਾਂ ਸਟਾਫ ਦੀ ਘਾਟ ਕਾਰਨ ਏਅਰਲਾਈਨ ਵੱਲੋਂ ਫਲਾਈਟਸ ਘਟਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ। ਉਨ੍ਹਾਂ ਆਖਿਆ ਕਿ ਮਹਾਂਮਾਰੀ ਸਬੰਧੀ ਟਰੈਵਲਿੰਗ ਉੱਤੇ ਲੱਗੀਆਂ ਪਾਬੰਦੀਆਂ ਲਗਾਤਾਰ ਹਟਾਈਆਂ ਜਾਣ ਕਾਰਨ ਵੀ ਸਾਡੇ ਉੱਤੇ ਕੰਮ ਦਾ ਬੋਝ ਵੱਧ ਗਿਆ ਹੈ।
ਏਅਰ ਕੈਨੇਡਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੰਪਨੀ ਜੁਲਾਈ ਤੇ ਅਗਸਤ ਦੇ ਮਹੀਨੇ ਲਈ ਆਪਣੇ ਸ਼ਡਿਊਲ ਵਿੱਚੋਂ ਰੋਜ਼ਾਨਾ 154 ਫਲਾਈਟਸ ਘਟਾਵੇਗੀ। ਇਸ ਤਬਦੀਲੀ ਤੋਂ ਪਹਿਲਾਂ ਏਅਰ ਕੈਨੇਡਾ ਨੇ ਆਖਿਆ ਸੀ ਕਿ ਉਹ ਰੋਜ਼ਾਨਾ 1,000 ਫਲਾਈਟਸ ਆਪਰੇਟ ਕਰੇਗੀ। ਇਸ ਫੈਸਲੇ ਕਾਰਨ ਜਿਨ੍ਹਾਂ ਰੂਟਸ ਉੱਤੇ ਸਭ ਤੋਂ ਵੱਧ ਅਸਰ ਪਵੇਗਾ ਉਹ ਹਨ ਟੋਰਾਂਟੋ ਤੇ ਮਾਂਟਰੀਅਲ ਏਅਰਪੋਰਟਸ ਤੋਂ ਆਉਣ ਜਾਣ ਵਾਲੀਆਂ ਫਲਾਈਟਸ। ਬੁਲਾਰੇ ਨੇ ਇਹ ਵੀ ਦੱਸਿਆ ਕਿ ਏਅਰਲਾਈਨ ਆਰਜੀ ਤੌਰ ਉੱਤੇ ਮਾਂਟਰੀਅਲ ਤੋਂ ਪਿਟਸਬਰਗ, ਬਾਲਟੀਮੋਰ ਤੇ ਕੈਲੋਨਾ ਦਰਮਿਆਨ ਫਲਾਈਟਸ ਨੂੰ ਵੀ ਸਸਪੈਂਡ ਕਰੇਗੀ। ਬਹੁਤੀਆਂ ਕੌਮਾਂਤਰੀ ਉਡਾਨਾਂ ਉੱਤੇ ਕੋਈ ਅਸਰ ਨਹੀਂ ਪਵੇਗਾ, ਉਨ੍ਹਾਂ ਦਾ ਸਮਾਂ ਜ਼ਰੂਰ ਬਦਲ ਸਕਦਾ ਹੈ।

RELATED ARTICLES
POPULAR POSTS