16.2 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਸਰਕਾਰ ਨੇ ਗਲਤ ਖਾਤਿਆਂ 'ਚ ਪਾਏ 26 ਮਿਲੀਅਨ ਡਾਲਰ

ਸਰਕਾਰ ਨੇ ਗਲਤ ਖਾਤਿਆਂ ‘ਚ ਪਾਏ 26 ਮਿਲੀਅਨ ਡਾਲਰ

ਓਟਵਾ/ਬਿਊਰੋ ਨਿਊਜ਼ :

2020-21 ਵਿੱਤੀ ਵਰ੍ਹੇ ਵਿੱਚ ਫੈਡਰਲ ਸਰਕਾਰ ਨੇ 26 ਮਿਲੀਅਨ ਡਾਲਰ ਦੀ ਰਕਮ ਗਲਤ ਖਾਤਿਆਂ ਵਿੱਚ ਹੀ ਪਾ ਦਿੱਤੀ। ਇਸ ਨਾਲ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਤਰ੍ਹਾਂ ਗਲਤ ਖਾਤਿਆਂ ਵਿੱਚ ਪਏ ਫੰਡਾਂ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ।
2021 ਦੇ ਪਬਲਿਕ ਐਕਾਊਂਟਸ ਦੀ ਤੀਜੀ ਵੌਲਿਊਮ ਸਬੰਧੀ ਰਿਪੋਰਟ ਤੋਂ ਸਾਹਮਣੇ ਆਇਆ ਕਿ ਪਹਿਲੀ ਅਪ੍ਰੈਲ, 2020 ਤੇ 31 ਮਾਰਚ, 2021 ਦਰਮਿਆਨ 22,170 ਮਾਮਲਿਆਂ ਵਿੱਚ ਗਲਤ ਖਾਤਿਆਂ ਵਿੱਚ 25.9 ਮਿਲੀਅਨ ਡਾਲਰ ਰਕਮ ਭੇਜੀ ਗਈ।
ਹਾਲਾਂਕਿ 7.1 ਮਿਲੀਅਨ ਡਾਲਰ ਰਕਮ ਰਿਕਵਰ ਕਰ ਲਈ ਗਈ ਹੈ ਪਰ ਇਹ ਖਦਸਾ ਪ੍ਰਗਟਾਇਆ ਗਿਆ ਹੈ ਕਿ 10.2 ਮਿਲੀਅਨ ਡਾਲਰ ਰਕਮ ਹਮੇਸ਼ਾਂ ਲਈ ਸਰਕਾਰੀ ਖਜ਼ਾਨੇ ਵਿੱਚੋਂ ਖੁੱਸ ਗਈ ਹੈ ਤੇ ਹੁਣ ਮੁੜ ਕੇ ਵਾਪਿਸ ਨਹੀਂ ਆ ਸਕਦੀ। ਇਸ ਦੇ ਮੁਕਾਬਲੇ ਪਿਛਲੇ ਵਿੱਤੀ ਵਰ੍ਹੇ ਵਿੱਚ ਸਰਕਾਰ ਨੇ ਕੁੱਲ 9,619 ਅਦਾਇਗੀਆਂ ਗਲਤ ਖਾਤਿਆਂ ਵਿੱਚ ਪਾਈਆਂ ਸਨ, ਜਿਨ੍ਹਾਂ ਦੀ ਰਕਮ 6.6 ਮਿਲੀਅਨ ਡਾਲਰ ਬਣਦੀ ਸੀ। 2009 ਤੋਂ ਬਾਅਦ ਇਹ ਦੂਜੀ ਵੱਡੀ ਰਕਮ ਹੈ ਜਿਹੜੀ ਗਲਤ ਖਾਤਿਆਂ ਵਿੱਚ ਜਾ ਪਈ ਹੈ।
ਇਸ ਉੱਤੇ ਵਿਰੋਧੀ ਧਿਰਾਂ ਨੇ ਆਖਿਆ ਕਿ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਕੈਨੇਡੀਅਨ ਟੈਕਸਦਾਤਾਵਾਂ ਦੇ ਪੈਸਿਆਂ ਦੀ ਸਰਕਾਰ ਨੂੰ ਬਿਲਕੁਲ ਵੀ ਕਦਰ ਨਹੀਂ ਹੈ।

 

RELATED ARTICLES
POPULAR POSTS