Breaking News
Home / ਜੀ.ਟੀ.ਏ. ਨਿਊਜ਼ / 31 ਜਨਵਰੀ ਤੋਂ ਇਨਪਰਸਨ ਡਾਈਨਿੰਗ ਲਈ ਖੁੱਲ੍ਹ ਸਕਦੇ ਹਨ ਰੈਸਟੋਰੈਂਟਸ

31 ਜਨਵਰੀ ਤੋਂ ਇਨਪਰਸਨ ਡਾਈਨਿੰਗ ਲਈ ਖੁੱਲ੍ਹ ਸਕਦੇ ਹਨ ਰੈਸਟੋਰੈਂਟਸ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿੱਚ 31 ਜਨਵਰੀ ਤੋਂ ਰੈਸਟੋਰੈਂਟਸ ਇਨ-ਪਰਸਨ ਡਾਈਨਿੰਗ ਲਈ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਦੇ ਹਨ। ਇਹ ਜਾਣਕਾਰੀ ਕਈ ਸਰੋਤਾਂ ਵੱਲੋਂ ਦਿੱਤੀ ਗਈ।
ਪ੍ਰੀਮੀਅਰ ਡੱਗ ਫਰਡ ਵੱਲੋਂ ਵੀਰਵਾਰ ਨੂੰ ਇਸ ਸਬੰਧ ਵਿੱਚ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਫੋਰਡ ਵੱਲੋਂ ਇਹ ਸੰਕੇਤ ਦਿੱਤਾ ਗਿਆ ਸੀ ਕਿ ਓਨਟਾਰੀਓ ਵਿੱਚ ਜਾਰੀ ਕੋਵਿਡ-19 ਪਾਬੰਦੀਆਂ ਵਿੱਚ ਹੌਲੀ ਹੌਲੀ ਰਿਆਇਤ ਦਿੱਤੀ ਜਾਵੇਗੀ। ਓਮੀਕਰੋਨ ਦੇ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ 5 ਜਨਵਰੀ ਤੋਂ ਹੀ ਪ੍ਰੋਵਿੰਸ ਵਿੱਚ ਰੈਸਟੋਰੈਂਟਸ ਵਿੱਚ ਇਨ ਪਰਸਨ ਡਾਈਨਿੰਗ ਬੰਦ ਕਰ ਦਿੱਤੀ ਗਈ ਸੀ, ਜਿੰਮ ਬੰਦ ਕਰ ਦਿੱਤੇ ਗਏ ਸਨ ਤੇ ਰੀਟੇਲ ਦੀ ਸਮਰੱਥਾ 50 ਫੀਸਦੀ ਘਟਾ ਦਿੱਤੀ ਗਈ ਸੀ। ਇਹ ਪਾਬੰਦੀਆਂ 26 ਜਨਵਰੀ ਤੱਕ ਲਾਈਆਂ ਗਈਆਂ ਸਨ। ਪ੍ਰੀਮੀਅਰ ਡਗ ਫੋਰਡ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਇਹ ਪਾਬੰਦੀਆਂ ਜਾਰੀ ਰਹਿਣਗੀਆਂ ਜਾਂ ਹਟਾ ਲਈਆਂ ਜਾਣਗੀਆਂ ਤਾਂ ਫੋਰਡ ਨੇ ਆਖਿਆ ਕਿ ਉਹ ਇਸ ਬਾਬਤ ਹਫਤੇ ਦੇ ਅੰਤ ਵਿੱਚ ਐਲਾਨ ਕਰਨਗੇ। ਉਨ੍ਹਾਂ ਇਹ ਵੀ ਆਖਿਆ ਕਿ ਕੋਵਿਡ-19 ਦੇ ਤਰ੍ਹਾਂ ਤਰ੍ਹਾਂ ਦੇ ਵੇਰੀਐਂਟਸ ਕਾਰਨ ਘੜੀ ਮੁੜੀ ਕਾਰੋਬਾਰਾਂ ਨੂੰ ਬੰਦ ਕਰਨ ਤੇ ਮੁੜ ਖੋਲ੍ਹਣ ਦਾ ਦਰਦ ਉਹ ਸਮਝ ਸਕਦੇ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਇਸ ਹਫਤੇ ਕੀਤਾ ਜਾਣ ਵਾਲਾ ਐਲਾਨ ਸਕਾਰਾਤਮਕ ਹੋਵੇਗਾ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …